ਇਹ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਲਈ ਮਾਣ ਅਤੇ ਫ਼ਖਰ ਦਾ ਪਲ ਹੈ, ਕਿਉਂਕਿ ਪ੍ਰੋ: ਅਰੁਣ ਕੁਮਾਰ ਸਿੰਘ ਨੂੰ 75ਵੇਂ ਗਣਤੰਤਰ ਦਿਵਸ, 26 ਜਨਵਰੀ, 2024 ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।ਪ੍ਰੋ. ਅਰੁਣ ਕੁਮਾਰ ਸਿੰਘ, ਸਪਾਂਸਰਡ ਰਿਸਰਚ ਐਂਡ ਇੰਡਸਟਰੀਅਲ ਕੰਸਲਟੈਂਸੀ (SRIC) ਦੇ ਮੁਖੀ ਅਤੇ PEC, ਚੰਡੀਗੜ੍ਹ ਵਿਖੇ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਹਨ। ਉਨ੍ਹਾਂ ਨੂੰ ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਵਿੱਚ ਸ਼ਾਨਦਾਰ ਸੇਵਾਵਾਂ ਲਈ ਗਣਤੰਤਰ ਦਿਵਸ ਭਾਵ ਕੱਲ੍ਹ 26 ਜਨਵਰੀ, 2024 ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ।
PEC ਦੇ ਡਾਇਰੈਕਟਰ ਪ੍ਰੋ. (ਡਾ.) ਬਲਦੇਵ ਸੇਤੀਆ ਜੀ ਨੇ ਪ੍ਰੋ. ਅਰੁਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ, ਕਿ ਇਹ ਪੂਰੇ ਪੀਈਸੀ ਪਰਿਵਾਰ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਪ੍ਰੋ. ਅਰੁਣ ਕੇ ਸਿੰਘ ਇਹ ਪੁਰਸਕਾਰ ਪ੍ਰਾਪਤ ਕਰਨ ਜਾ ਰਹੇ ਹਨ। ਅਸੀਂ ਸਾਰੇ ਉਹਨਾਂ ਨੂੰ ਤਹੇਦਿਲ ਤੋਂ ਵਧਾਈ ਦੇਂਦੇ ਹਾਂ।

English






