
Chandigarh: 29 JAN 2024
ਜੰਮੂ-ਕਸ਼ਮੀਰ ਵਿੱਚ ਕਿਸ਼ਤਵਾੜ ਜ਼ਿਲ੍ਹੇ ਦੇ ਦ੍ਰਬਸ਼ੱਲਾ ਵਿੱਚ 27 ਜਨਵਰੀ, 2024 ਦੀ ਸਵੇਰ 11.30 ਵਜੇ ਮੋੜ ਸੁਰੰਗਾਂ ਦੇ ਮਾਧਿਅਮ ਨਾਲ ਚੇਨਾਬ ਨਦੀ ਦੇ ਮਾਰਗ ਨੂੰ ਮੋੜਨ ਦੇ ਨਾਲ ਪ੍ਰਦੇਸ਼ ਵਿੱਚ 850 ਮੈਗਾਵਾਟ ਦੀ ਰੈਟਲ ਹਾਈਡ੍ਰੋਇ ਲੈਕਟ੍ਰਿਕ ਪ੍ਰੋਜੈਕਟ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਗਈ। ਨਦੀ ਮੋੜ ਤੋਂ ਡੈਮ ਦੀ ਖੁਦਾਈ ਅਤੇ ਨਿਰਮਾਣ ਦੀ ਮਹੱਤਵਪੂਰਨ ਗਤੀਵਿਧੀ ਸ਼ੁਰੂ ਕਰਨ ਦੇ ਲਈ ਨਦੀ ਤਲ ‘ਤੇ ਡੈਮ ਖੇਤਰ ਨੂੰ ਅਲੱਗ ਕੀਤਾ ਜਾ ਸਕੇਗਾ। ਇਸ ਨਾਲ ਡੈਮ ਨਿਰਮਾਣ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ ਅਤੇ ਪ੍ਰੋਜੈਕਟ ਕਾਰਜ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਤਾਕਿ ਮਈ 2026 ਦੀ ਨਿਰਧਾਰਿਤ ਮਿਤੀ ਨੂੰ ਪ੍ਰੋਜੈਕਟ ਪੂਰਾ ਕੀਤਾ ਜਾ ਸਕੇ।
ਨਦੀ ਮੋੜ ਸਮਾਰੋਹ ਦਾ ਉਦਘਾਟਨ ਐੱਨਐੱਚਪੀਸੀ ਦੇ ਸੀਐੱਮਡੀ, ਸ਼੍ਰੀ ਆਰ ਕੇ ਵਿਸ਼ਨੋਈ ਨੇ ਕੀਤਾ। ਇਸ ਅਵਸਰ ‘ਤੇ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਪ੍ਰਧਾਨ ਸਕੱਤਰ (ਪੀਡੀਡੀ), ਜੰਮੂ-ਕਸ਼ਮੀਰ ਸਰਕਾਰ; ਸ਼੍ਰੀ ਆਈ. ਡੀ. ਦਯਾਲ, ਚੇਅਰਮੈਨ, ਆਰਐੱਚਪੀਸੀਐੱਲ; ਸ਼੍ਰੀ ਪੰਕਜ ਮੰਗੋਤ੍ਰਾ, ਐੱਮਡੀ ਜੇਕੇਐੱਸਪੀਡੀਸੀ; ਸ਼੍ਰੀ ਏ. ਕੇ. ਨੌਰਿਯਾਲ ਸੀਈਓ; ਆਰਐੱਚਪੀਸੀਐੱਲ; ਐੱਨਐੱਚਪੀਸੀ ਦੇ ਡਾਇਰੈਕਟਰਾਂ ਦੇ ਨਾਲ ਹੀ ਐੱਨਐੱਚਪੀਸੀ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਹੋਰ ਅਧਿਕਾਰੀ ਵੀ ਉਪਸਥਿਤ ਰਹੇ।
ਇਸ ਰੈਟਲ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਕੰਮ ਰੈਟਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟੇਡ (ਆਰਐੱਚਪੀਸੀਐੱਲ) ਕਰ ਰਿਹਾ ਹੈ ਜੋ ਐੱਨਐੱਚਪੀਸੀ ਲਿਮਿਟੇਡ ਅਤੇ ਜੰਮੂ-ਕਸ਼ਮੀਰ ਸਰਕਾਰ ਦਾ ਸੰਯੁਕਤ ਉੱਦਮ ਹੈ, ਜਿਸ ਦੀ ਹਿੱਸੇਦਾਰੀ ਕ੍ਰਮਵਾਰ: 51:49 ਪ੍ਰਤੀਸ਼ਤ ਹੈ। ਰੈਟਲ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ 850 ਮੈਗਾਵਾਟ ਦੀ ਸਥਾਪਿਤ ਸਮਰੱਥਾ ਦੇ ਨਾਲ ਜੰਮੂ-ਕਸ਼ਮੀਰ ਦੇ ਕਿਸ਼ਤਵਾੜ੍ਹ ਜ਼ਿਲ੍ਹੇ ਵਿੱਚ ਚੇਨਾਬ ਨਦੀ ‘ਤੇ ਸਥਿਤ ਹੈ। ਇਸ ਪ੍ਰੋਜੈਕਟ ਨੂੰ ਜਨਵਰੀ 2021 ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪ੍ਰਵਾਨਗੀ ਦਿੱਤੀ, ਜਿਸ ਦੀ ਕੁੱਲ ਲਾਗਤ 5281.94 ਕਰੋੜ ਰੁਪਏ ਹੈ। (ਵੇਰਵਾ ਇੱਥੇ ਹੈ)

English





