ਦੁਬਈ ਦੇ ਜੇਬੇਲ ਅਲੀ ਵਿੱਚ ਭਾਰਤ ਮਾਰਟ (Bharat Mart) ਦਾ ਵਰਚੁਅਲ ਨੀਂਹ ਪੱਥਰ ਰੱਖਿਆ

Bharat Mart in Jebel Ali, Dubai
ਦੁਬਈ ਦੇ ਜੇਬੇਲ ਅਲੀ ਵਿੱਚ ਭਾਰਤ ਮਾਰਟ (Bharat Mart) ਦਾ ਵਰਚੁਅਲ ਨੀਂਹ ਪੱਥਰ ਰੱਖਿਆ

Chandigarh: 14 FEB 2024 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਦੁਬਈ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ (His Highness Sheikh Mohamed bin Rashid Al Maktoum) ਨੇ ਦੁਬਈ ਵਿੱਚ ਜੇਬੇਲ ਅਲੀ ਮੁਕਤ ਵਪਾਰ ਖੇਤਰ (Jebel Ali Free Trade Zone) ਵਿੱਚ ਡੀਪੀ ਵਰਲਡ (DP World) ਦੁਆਰਾ ਬਣਾਏ ਜਾਣ ਵਾਲੇ ਭਾਰਤ ਮਾਰਟ (Bharat Mart ਦਾ 14 ਫਰਵਰੀ, 2024 ਨੂੰ ਵਰਚੁਅਲ ਨੀਂਹ ਪੱਥਰ ਰੱਖਿਆ।

ਦੋਹਾਂ ਨੇਤਾਵਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਮਾਰਟ (Bharat Mart) ਜੇਬੇਲ ਅਲੀ ਪੋਰਟ ਦੀ ਰਣਨੀਤਕ ਸਥਿਤੀ ਅਤੇ ਲੌਜਿਸਟਿਕਸ ਮਜ਼ਬੂਤੀ ਦਾ ਲਾਭ ਉਠਾ ਕੇ ਭਾਰਤ-ਯੂਏਈ ਦੁਵੱਲੇ ਵਪਾਰ ਨੂੰ ਹੋਰ ਭੀ ਅੱਗੇ ਵਧਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮਾਰਟ (Bharat Mart) ਵਿੱਚ ਭਾਰਤ ਦੇ ਸੂਖਮ, ਲਘੂ ਅਤੇ ਦਰਮਿਆਨੇ ਖੇਤਰਾਂ(micro, small and medium sectors of India) ਨੂੰ ਖਾੜੀ, ਪੱਛਮ ਏਸ਼ੀਆ, ਅਫਰੀਕਾ ਅਤੇ ਯੂਰੇਸ਼ੀਆ (Gulf, West Asia, Africa, and Eurasia) ਵਿੱਚ ਅੰਤਰਰਾਸ਼ਟਰੀ ਖਰੀਦਦਾਰਾਂ ਤੱਕ ਪਹੁੰਚ ਬਣਾਉਣ ਦਾ ਪ੍ਰਭਾਵੀ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸਮਰੱਥਾ ਮੌਜੂਦ ਹੈ।