ਚੰਡੀਗੜ੍ਹ, 12 ਅਗਸਤ 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸਿਵਰਾਜ ਸਿੰਘ ਚੌਹਾਨ ਦੁਆਰਾ ਲਿਖੇ ਗਏ ਇੱਕ ਸਮਾਚਾਰ ਲੇਖ ਨੂੰ ਸਾਂਝਾ ਕਰਦੇ ਹੋਏ ਦੇਸ਼ ਭਰ ਦੇ ਕਿਸਾਨ ਭਾਈਆਂ ਅਤੇ ਭੈਣਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।
ਸ਼੍ਰੀ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਦੇਸ਼ ਭਰ ਦੇ ਕਿਸਾਨ ਭਾਈ-ਭੈਣਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਸਾਡੀ ਸਰਕਾਰ ਸੰਕਲਪਬੱਧ ਹੈ। ਖੇਤੀਬਾੜੀ ਮੰਤਰੀ ਸ਼੍ਰੀ ਸਿਵਰਾਜ ਸਿੰਘ ਚੌਹਾਨ (@ChouhanShivraj) ਜੀ ਦਾ ਇਹ ਲੇਖ ਦੱਸਦਾ ਹੈ ਕਿ ਅਸੀਂ ਕਿਸ ਪ੍ਰਕਾਰ ਬੀਜ ਤੋਂ ਬਜ਼ਾਰ ਤੱਕ ਹਰ ਸੰਭਵ ਪ੍ਰਯਾਸ ਵਿੱਚ ਜੁਟੇ ਹੋਏ ਹਾਂ।”

English






