ਅੱਜ ਸ਼੍ਰੀ ਦੁਰਗਾ ਮਾਤਾ ਮੰਦਰ ਬਜ਼ੀਦਪੁਰ ਵਿੱਚ ਸ੍ਰੀ ਅਖੰਡ ਰਾਮਾਇਣ ਦਾ ਆਯੋਜਨ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਬਾਜੀਦਪੁਰ ਵੱਲੋਂ ਕੀਤਾ ਗਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਦੇ ਮੁੱਖ ਸੇਵਾਦਾਰਤਰਸੇਮਪਾਲ ਸ਼ਰਮਾ ਰਿਟਾਇਰ ਡੀਐਸਪੀ ਨੇ ਦੱਸਿਆ ਕਿ ਸ਼੍ਰੀ ਰਾਮਾਇਣ ਪਾਠ ਦਾ ਭੋਗ ਪਾਉਣ ਉਪਰੰਤ ਸ਼੍ਰੀ ਮਾਂ ਚਿੰਤਪੁਰਨੀ ਦਰਬਾਰ ਵਿੱਚ ਜੋ ਸੰਗਤ ਲੰਗਰ ਲੈ ਗਈ ਸੀ ਜਿਨਾਂ ਭਗਤ ਜਨਾਂ ਨੇ ਸੇਵਾ ਕੀਤੀ। ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉੇਨ੍ਹਾਂ ਕਿਹਾ ਕਿ ਇਸ ਤੋ ਬਾਅਦ ਮਹਿਲਾ ਭੱਜਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਖੰਡ ਰਾਮਾਇਣ ਦਾ ਪਾਠ 15 ਅਗਸਤ 2024 ਨੂੰ ਆਰੰਭ ਕੀਤਾ ਗਿਆ ਸੀ ਅਤੇ ਅੱਜ 16 ਅਗਸਤ ਨੂੰ ਪਾਠ ਦਾ ਭੋਗ ਪਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਮੰਦਿਰ ਵਿਖੇ ਦਹੀ ਭੱਲੇ ਦਾ ਲੰਗਰ ਵੀ ਲਗਾਇਆ ਗਿਆ।

English






