8 ਸਤੰਬਰ ਨੂੰ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ : ਜ਼ਿਲ੍ਹਾ ਮੈਜਿਸਟ੍ਰੇਟ

Poonamdeep Kaur (1)
Mrs. Poonamdeep Kaur

ਬਰਨਾਲਾ, 6 ਸਤੰਬਰ 2024

ਸੰਵਤਸਰੀ ਮਹਾਂਪਰਵ 8 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜੈਨ ਧਰਮ ਦੇ ਇਸ ਪਵਿੱਤਰ ਮਹਾਂਪਰਵ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਜ਼ਿਲ੍ਹੇ ਭਰ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਕਿ ਮਿਤੀ 8 ਸਤੰਬਰ ਨੂੰ ਜ਼ਿਲ੍ਹਾ ਬਰਨਾਲਾ ਦੇ ਬੁੱਚੜਖਾਨੇ/ਮੀਟ ਦੀਆਂ ਦੁਕਾਨਾਂ/ ਰੇਹੜੀਆਂ ਆਦਿ ਬੰਦ ਰਹਿਣਗੇ ਅਤੇ ਇਸ ਦਿਨ ਹੋਟਲ/ ਢਾਬਿਆਂ/ਅਹਾਤਿਆਂ ‘ਤੇ ਮੀਟ ਆਂਡੇ ਬਣਾਉਣ ‘ਤੇ ਪਾਬੰਦੀ ਲਗਾਈ ਜਾਂਦੀ ਹੈ।