ਸਿਹਤ ਵਿਭਾਗ ਵੱਲੋਂ ਕੁਸ਼ਟ ਆਸਰਮ ‘ਚ ਵੰਡੀਆਂ ਦਵਾਈਆਂ,ਰੂੰ ਪੈਕਟ ਅਤੇ ਪੱਟੀਆਂ
ਬਰਨਾਲਾ, 2 ਅਕਤੂਬਰ 2024
ਸਿਹਤ ਵਿਭਾਗ ਬਰਨਾਲਾ ਵੱਲੋਂ ਮਹਾਤਮਾਂ ਗਾਂਧੀ ਜਯੰਤੀ ਨੂੰ ਸਮਰਪਿਤ ਪ੍ਰੋਗਰਾਮ ਕੁਸ਼ਟ ਆਸ਼ਰਮ ਵਿਖੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਇਸ ਤੋਂ ਡਰੋ ਨਾਂ ਇਲਾਜ ਕਰਵਾਓ। ਸਿਵਲ ਹਸਪਤਾਲ ਬਰਨਾਲਾ ਚ ਇਸਦਾ ਇਲਾਜ ਮੁਫਤ ਕੀਤਾ ਜਾਂਦਾ ਹੈ।
ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਮੇਜਰ ਕਾਕੁਲ ਨੇ ਦੱਸਿਆ ਕਿ ਚਮੜੀ ‘ਤੇ ਹਲਕੇ ਲਾਲ,ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਜੋ ਕਿ ਸੁੰਨ ਹੋਣ ਜਾਂ ਦਾਗ ਵਾਲੀ ਜਗ੍ਹਾ ਤੋਂ ਵਾਲ ਝੜ ਜਾਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਪੂਰਾ ਸਮਾਂ ਇਲਾਜ ਕਰਾਉਣਾ ਚਾਹੀਦਾ ਹੈ। ਸੁਰਿੰਦਰ ਸਿੰਘ ਵਿਰਕ ਨਾਨ ਮੈਡੀਕਲ ਸੁਪਰਵਾਇਜਰ ਵੱਲੋਂ ਆਪਣੀ ਟੀਮ ਸਮੇਤ ਮਹਾਤਮਾ ਗਾਂਧੀ ਜੀ ਦੇ ਕੁਸ਼ਟ ਰੋਗੀਆਂ ਦੀ ਸੇਵਾ ‘ਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਕੁਸ਼ਟ ਆਸਰਮ ‘ਚ ਦਵਾਈਆਂ, ਰੂੰ ਪੈਕਟ ਅਤੇ ਪੱਟੀਆਂ ਵੰਡੀਆਂ ਗਈਆਂ।ਇਸ ਸਮੇਂ ਜਾਗਰੂਕ ਕੀਤਾ ਗਿਆ ਕਿ ਕਿਸੇ ਨੂੰ ਵੀ ਸਿਹਤ ਸਮੱਸਿਆ ਹੋਵੇ ਤਾਂ ਸਿਵਲ ਹਸਪਤਾਲ ਬਰਨਾਲਾ ‘ਚ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

English





