ਰੂਪਨਗਰ, 28 ਨਵੰਬਰ 2024
ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਚੱਲ ਰਹੀਆਂ ਦੋ ਰੋਜ਼ਾ ਇੰਟਰ ਹਾਊਸ ਖੇਡਾਂ ਧੂਮ ਧੜੱਕੇ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਸ਼ਕਤੀ ਤੇ ਸੱਭਿਆਚਾਰਕ ਵੰਨਗੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਦੂਜੇ ਦਿਨ ਦੀਆਂ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਸ. ਜਗਜੀਵਨ ਸਿੰਘ ਵੱਲੋਂ ਝੰਡਾ ਲਹਿਰਾਕੇ ਕੀਤੀ ਗਈ। ਇਸ ਉਪਰੰਤ ਡੀ.ਪੀ.ਈ. ਸ. ਰਵੀਇੰਦਰ ਸਿੰਘ ਅਤੇ ਮੈਡਮ ਕਿਰਨਦੀਪ ਕੌਰ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਤੇ ਇਮਾਨਦਾਰੀ ਨਾਲ ਖੇਡਣ ਲਈ ਸਹੁੰ ਚੁਕਾਈ ਗਈ।
ਇਨ੍ਹਾਂ ਖੇਡਾਂ ਵਿੱਚ ਬੱਚਿਆਂ ਨੇ ਪੂਰੇ ਜੋਸ਼ ਤੇ ਉਮੰਗ ਨਾਲ ਡੱਡੂ ਦੌੜ, ਜ਼ਿਗ-ਜ਼ੈਗ ਦੌੜ, ਬਾਈਕ ਦੌੜ, ਬੈਲੂਨ ਦੌੜ, ਬਾਲਟੀ ਦੌੜ, ਸਪੂਨ ਦੌੜ, ਹਰਡਲ ਦੌੜ 100 ਮੀਟਰ ਤੇ 200 ਮੀਟਰ ਦੌੜ ਵਿੱਚ ਭਾਗ ਲਿਆ। ਇਨ੍ਹਾਂ ਖੇਡਾਂ ਦੇ ਜੇਤੂਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਿਟਾ. ਪ੍ਰਿੰਸੀਪਲ ਰਵਿੰਦਰ ਕੌਰ, ਸ. ਜਗਤਾਰ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਪ੍ਰਸਿੱਧ ਸਮਾਜ ਸੇਵੀ ਸ੍ਰੀ ਸਤਪਾਲ ਸ਼ਰਮਾ (ਰਿਟਾ. ਜੇ.ਈ. ਲੋਕ ਨਿਰਮਾਣ ਵਿਭਾਗ) ਤੇ ਸ਼ਿਵ ਚਰਨ ਵੀ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ। ਇਨ੍ਹਾਂ ਖੇਡਾਂ ਦੌਰਾਨ ਇੰਡੀਅਨ ਆਈਡਲ ਵਰਗੇ ਸਿੰਗਿੰਗ ਰਿਆਲਟੀ ਸ਼ੋਅ ਵਿੱਚ ਭਾਗ ਲੈਣ ਵਾਲੇ ਸਕੂਲ ਦੇ ਪੁਰਾਣੇ ਵਿਦਿਆਰਥੀ ਦਿਲਰਾਜ ਭਿਓਰਾ ਨੇ ਵੀ ਇਸ ਮੌਕੇ ਆਪਣੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਪ੍ਰਿੰਸੀਪਲ ਸੰਗੀਤਾ ਰਾਣੀ ਵੱਲੋਂ ਆਏ ਹੋਏ ਮਹਿਮਾਨ ਨੂੰ ਜੀ ਆਇਆ ਕਿਹਾ ਗਿਆ। ਚੇਅਰਮੈਨ ਸ਼੍ਰੀ ਮੋਹਿਤ ਜੈਨ, ਵਾਈਸ ਚੇਅਰਮੈਨ ਸ਼੍ਰੀ ਯੋਗੇਸ਼ ਮੋਹਨ ਪੰਕਜ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਸੀਨੀਅਰ ਅਧਿਆਪਕ ਸ. ਇਕਬਾਲ ਸਿੰਘ ਅਤੇ ਮੈਡਮ ਗਿਫਟੀ ਜੈਨ ਵੱਲੋਂ ਬਾਖੂਬੀ ਨਿਭਾਇਆ ਗਿਆ।
ਇਸ ਮੌਕੇ ਤੇ ਤੈਰਾਕੀ ਕੋਚ ਯਸ਼ਪਾਲ ਰਾਜੌਰੀਆ, ਲਵਪ੍ਰੀਤ ਸਿੰਘ ਕੰਗ ਤੇ ਹਰਪ੍ਰੀਤ ਕੌਰ (ਹਾਕੀ ਕੋਚ) , ਮਨਰਾਜ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਮੈਡਮ ਊਸ਼ਾ ਕੱਕੜ, ਨੀਲੂ ਮਲਹੋਤਰਾ ਅਤੇ ਸਮੂਹ ਪ੍ਰਾਇਮਰੀ ਸਟਾਫ ਮੈਂਬਰ ਹਾਜ਼ਰ ਸਨ।

English






