ਚੰਡੀਗੜ੍ਹ, 06 ਦਸੰਬਰ 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਬਾਬਾਸਾਹੇਬ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪਰਿਨਿਰਵਾਣ ਦਿਵਸ ’ਤੇ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਨਤਾ ਅਤੇ ਮਾਨਵੀ ਗਰਿਮਾ ਦੇ ਲਈ ਡਾ. ਅੰਬੇਡਕਰ ਦਾ ਅਣਥੱਕ ਸੰਘਰਸ਼ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਇੱਕ ਐਕਸ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮਹਾਪਰਿਨਿਰਵਾਣ ਦਿਵਸ ’ਤੇ, ਸਾਡੇ ਸੰਵਿਧਾਨ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਪ੍ਰਤੀਕ ਡਾ. ਬਾਬਾਸਾਹੇਬ ਅੰਬੇਡਕਰ ਨੂੰ ਅਸੀਂ ਨਮਨ ਕਰਦੇ ਹਾਂ।
ਸਮਾਨਤਾ ਅਤੇ ਮਾਨਵੀ ਗਰਿਮਾ ਦੇ ਲਈ ਡਾ. ਅੰਬੇਡਕਰ ਦਾ ਅਣਥੱਕ ਸੰਘਰਸ਼ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਅੱਜ, ਜਦੋਂ ਅਸੀਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਵੀ ਦੁਹਰਾਉਂਦੇ ਹਾਂ।
ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਮੁੰਬਈ ਵਿੱਚ ਚੈਤਯ ਭੂਮੀ ਦੀ ਆਪਣੀ ਯਾਤਰਾ ਦੀ ਇੱਕ ਤਸਵੀਰ ਵੀ ਸਾਂਝਾ ਕਰ ਰਿਹਾ ਹਾਂ। ਜੈ ਭੀਮ!”

English






