ਨਹਿਰੂ ਯੁਵਾ ਕੇਂਦਰ ਫਾਜ਼ਿਲਕਾ ਵੱਲੋਂ ਸੜਕ ਸੁਰੱਖਿਆ ਦਿਵਸ ਹਫ਼ਤਾ ਮਨਾਇਆ ਗਿਆ

ਫਾਜਿਲਕਾ 25 ਜਨਵਰੀ 2025

ਨਹਿਰੂ ਯੁਵਾ ਕੇਂਦਰ ਫਾਜ਼ਿਲਕਾ ਵੱਲੋਂ 17 ਤੋਂ 23 ਜਨਵਰੀ ਤੱਕ ਟ੍ਰੈਫਿਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ , ਇਹ ਮੁਹਿੰਮ ਅਬੋਹਰ ਦੇ ਐਨਜੀਓ ਮਾਤਰਭੂਮੀ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਟ੍ਰੈਫਿਕ ਇੰਚਾਰਜ ਸਰਦਾਰ ਸੁਰਿੰਦਰ ਸਿੰਘ ਸੇਖੋ ਦੀ ਅਗਵਾਈ ‘ਚ ਪੂਰੀ ਟੀਮ ਗਠਿਤ ਕੀਤੀ ਗਈ ਬੱਚਿਆਂ ਦੀ ਟ੍ਰੇਨਿੰਗ ਲਗਵਾਈ ਗਈ ਜਿਸ ਵਿਚ ਰਿਟਾਇਰਡ ਥਾਣੇਦਾਰ ਸ.  ਜਗਸੀਰ ਸਿੰਘ ਨੇ ਬੱਚਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਐਨ.ਜੀ.ਓ ਦੇ 25 ਬੱਚਿਆਂ ਨੂੰ ਟਰੈਫਿਕ ਪੁਲਿਸ ਵੱਲੋਂ ਟਰੇਨਿੰਗ ਦਿੱਤੀ ਗਈ ਅਤੇ ਅੱਜ ਦੇ ਸਮੇਂ ਵਿੱਚ ਟ੍ਰੈਫਿਕ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਵੱਧ ਰਹੇ ਹਾਦਸਿਆਂ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਉਹਨਾਂ ਨੂੰ ਇੱਕ ਚੰਗੇ ਨਾਗਰਿਕ ਦੇ ਟ੍ਰੈਫਿਕ ਨਿਯਮਾਂ ਅਤੇ ਫਰਜ਼ਾਂ ਬਾਰੇ ਵੀ ਦੱਸਿਆ ਗਿਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਤੁਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਬਚਾ ਸਕਦੇ ਹੋ, ਰੋਡ ਸੇਫਟੀ ਫੋਰਸ ਰੂਟ ਕਾਲਾ ਟਿੱਬਾ ਦੇ ਇੰਚਾਰਜ ਏ.ਐੱਸ.ਆਈ. ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਦੁਰਘਟਨਾ ਹੋਣ ‘ਤੇ ਕਿਸੇ ਦੀ ਕਿਵੇ ਸਹਾਇਤਾ ਕੀਤੀ ਜਾ ਸਕਦੀ ਹੈ ਬਾਰੇ ਜਾਣਕਾਰੀ ਦਿੱਤੀ।

ਇਸ ਟ੍ਰੇਨਿੰਗ ਦੇ ਬਾਅਦ ਬੱਚਿਆਂ ਨੂੰ ਅਬੋਹਰ ਦੇ ਚੌਂਕ ਵਿਖੇ ਡਿਊਟੀਆਂ ਵੀ ਲਗਾਈਆਂ ਗਈਆਂ, ਜਿਥੇ ਬੱਚਿਆਂ ਨੂੰ ਟ੍ਰੈਫਿਕ ਕੰਟਰੋਲ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਚਲਾਨ ਕੱਟਣ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ।

ਇਸ ਮੌਕੇ ਪੰਜਾਬ ਪੁਲਿਸ ਦੇ ਹੋਰ ਅਧਿਕਾਰੀ ਮੁਨਸ਼ੀ ਹਰਜੋਤ ਸਿੰਘ, ਪ੍ਰਿਥਵੀ ਰਾਮ ਅਤੇ ਐਸ.ਐਸ.ਐਫ ਦੀ ਸਮੁੱਚੀ ਟੀਮ ਕਾਂਸਟੇਬਲ ਗੌਰਵ ਕੁਮਾਰ, ਰਾਜੀਵ ਕੰਬੋਜ, ਲੇਡੀ ਕਾਂਸਟੇਬਲ ਪੂਨਮ ਦੇਵੀ, ਸਰੋਜ ਰਾਣੀ ਅਤੇ ਮਾਤਭੂਮੀ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਕਿਰੋੜੀਵਾਲ, ਰਾਮਚੰਦਰ ਮਾੳਟੇਨਰ, ਭਾਰਤ ਸੈਨ, ਸੋਨੂੰ ਮੇਘਵਾਲ, ਅਲਕਾ ਪੈਂਸੀਆ, ਸੰਜੇ ਸਈਅਦ ਵਾਲਾ, ਗੁਰਦੇਵ ਫਾਜ਼ਿਲਕਾ ਆਦਿ ਹਾਜ਼ਰ ਸਨ।