ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਦਿਵਸ ‘ਤੇ ਤੰਦਰੁਸਤ ਵਿਸ਼ਵ ਬਣਾਉਣ ਦੀ ਪ੍ਰਤੀਬੱਧਤਾ ਦੁਹਰਾਈ

ਦਿੱਲੀ, 07 ਅਪ੍ਰੈਲ 2025

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸਿਹਤ ਦਿਵਸ ‘ਤੇ ਤੰਦਰੁਸਤ ਵਿਸ਼ਵ ਬਣਾਉਣ ਦੀ ਪ੍ਰਤੀਬੱਧਤਾ ਦੁਹਰਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਹੈਲਥਕੇਅਰ ‘ਤੇ ਧਿਆਨ ਕੇਂਦ੍ਰਿਤ ਕਰਦੀ ਰਹੇਗੀ ਅਤੇ ਲੋਕਾਂ ਦੀ ਤੰਦਰੁਸਤੀ (people’s well-being) ਦੇ ਵਿਭਿੰਨ ਪਹਿਲੂਆਂ ਵਿੱਚ ਨਿਵੇਸ਼ ਕਰਦੀ ਰਹੇਗੀ। ਅੱਛੀ ਸਿਹਤ ਹਰ ਸਮ੍ਰਿੱਧ ਸਮਾਜ ਦੀ ਨੀਂਹ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਲਿਖਿਆ;

“ਵਿਸ਼ਵ ਸਿਹਤ ਦਿਵਸ ‘ਤੇ, ਆਓ ਅਸੀਂ ਤੰਦਰੁਸਤ ਵਿਸ਼ਵ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈਏ। ਸਾਡੀ ਸਰਕਾਰ ਹੈਲਥਕੇਅਰ ‘ਤੇ ਧਿਆਨ ਕੇਂਦ੍ਰਿਤ ਕਰਦੀ ਰਹੇਗੀ ਅਤੇ ਲੋਕਾਂ ਦੀ ਤੰਦਰੁਸਤੀ (people’s well-being) ਦੇ ਵਿਭਿੰਨ ਪਹਿਲੂਆਂ ਵਿੱਚ ਨਿਵੇਸ਼ ਕਰਦੀ ਰਹੇਗੀ। ਅੱਛੀ ਸਿਹਤ ਹਰ ਸਮ੍ਰਿੱਧ ਸਮਾਜ ਦੀ ਨੀਂਹ ਹੈ!”