ਪ੍ਰਧਾਨ ਮੰਤਰੀ ਨੇ ਬਸਵ ਜਯੰਤੀ ‘ਤੇ ਜਗਦਗੁਰੂ ਬਸਵੇਸ਼ਵਰ ਨੂੰ ਸ਼ਰਧਾਂਜਲੀ ਭੇਂਟ ਕੀਤੀ

ਦਿੱਲੀ, 30 ਅਪ੍ਰੈਲ 2025

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਸਵ ਜਯੰਤੀ ਦੇ ਪਾਵਨ ਅਵਸਰ ‘ਤੇ ਜਗਦਗੁਰੂ ਬਸਵੇਸ਼ਵਰ ਦੀ ਗਹਿਣ ਬੁੱਧੀ ਅਤੇ ਸਥਾਈ ਵਿਰਾਸਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। 12ਵੀਂ ਸਦੀ ਦੇ ਦਾਰਸ਼ਨਿਕ ਅਤੇ ਸਮਾਜ ਸੁਧਾਰਕ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

 “ਬਸਵ ਜਯੰਤੀ ਦੇ ਪਾਵਨ ਮੌਕੇ ‘ਤੇ ਅਸੀਂ ਜਗਦਗੁਰੂ ਬਸਵੇਸ਼ਵਰ ਦੀ ਗਹਿਣ ਬੁੱਧੀ ਨੂੰ ਯਾਦ ਕਰਦੇ ਹਾਂ। ਸਮਾਜ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਹਾਸ਼ੀਏ ‘ਤੇ ਪਏ ਲੋਕਾਂ ਦੇ ਉੱਥਾਨ ਲਈ ਉਨ੍ਹਾਂ ਦੇ ਅਣਥੱਕ ਪ੍ਰਯਾਸ ਸਾਡਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ।”