(ਇਆਲੀ ਨੂੰ ਖੁੱਲ੍ਹੀ ਚੁਣੌਤੀ : ਲੁਧਿਆਣਾ ਦੇ ਅਨੰਤਾ ਐਨਕਲੇਵ ਨੂੰ 2018 ਤੋਂ ਪਹਿਲਾਂ ਦਾ ਸਾਬਤ ਕਰਨ ਲਈ ਕੋਈ ਇੱਕ ਵੀ ਰਜਿਸਟਰੀ ਜਾਂ ਬਿਜਲੀ ਦੇ ਬਿੱਲ ਦਾ ਸਬੂਤ ਵਜੋਂ ਪੇਸ਼ ਕਰਨ)
ਚੰਡੀਗੜ੍ਹ, 31 ਜੁਲਾਈ 2025
ਉਨ੍ਹਾਂ ਕਿਹਾ ਕਿ ਇਆਲੀ ਨੂੰ ਚਾਹੀਦਾ ਹੈ ਕਿ ਉਹ ਗ਼ੈਰਕਾਨੂੰਨੀ ਢੰਗ ਨਾਲ 28 ਏਕੜ ਦੀ ਬਿਨਾਂ ਮਨਜ਼ੂਰੀ ਲਏ ਬਣੀ ਕਾਲੋਨੀ ਨੂੰ ਕਾਂਗਰਸ ਸਰਕਾਰ ਦੌਰਾਨ ਪਿਛਲੀਆਂ ਤਾਰੀਖਾਂ ਵਿਚ ਰੈਗੂਲਰ ਕਰਵਾਉਣ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਆਪਣੀ ਜ਼ਮੀਨ ਨੂੰ ਲੈਂਡ ਪੂਲਿੰਗ ਸਕੀਮ ਤੋਂ ਬਚਾਉਣ ਲਈ ਕੀਤੀਆਂ ਜਾ ਰਹੀਆਂ ਚਾਲਾਕੀਆਂ ਦਾ ਸਿੱਧਾ ਜਵਾਬ ਦੇਣ । ਰੋਮਾਣਾ ਨੇ ਕਿਹਾ “ਉਹ ਕਿਸਾਨਾਂ ਦੇ ਹੱਕਾਂ ਨੂੰ ਤਿਲਾਂਜਲੀ ਦੇ ਕੇ ਆਪਣੀ ਜ਼ਮੀਨ ਬਚਾਉਣ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਓਟ ਨੂੰ ਢਾਲ ਵਜੋਂ ਵਰਤ ਰਹੇ ਹਨ, ਜੋ ਕਿ ਗਲਤ ਹੈ ।”
ਅਕਾਲੀ ਆਗੂ ਵੱਲੋਂ ਇਆਲੀ ਦਾ ਪਰਦਾਫਾਸ਼ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਇਆਲੀ ਨੇ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਤਾਂ ਨਹੀਂ ਕੀਤਾ ਤਾਂ ਜੋ ਉਹ ਆਪਣੀ ਜ਼ਮੀਨ ਨੂੰ ਪੂਲਿੰਗ ਤੋਂ ਬਚਾ ਸਕੇ । ਉਨ੍ਹਾਂ ਨੇ ਕਿਹਾ ਕਿ “ਜਦੋਂ ਸੂਬੇ ਭਰ ਦੇ ਕਿਸਾਨ ਸੜਕਾਂ ਉੱਤੇ ਹਨ, ਉਸ ਸਮੇਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਇਆਲੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ।” ਰੋਮਾਣਾ ਨੇ ਦਾਅਵਾ ਕੀਤਾ ਕਿ ਇਆਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਬਾਅ ਹੇਠ ਹਨ, ਕਿਉਂਕਿ ਮੁੱਖ ਮੰਤਰੀ ਜਨਤਕ ਤੌਰ ‘ਤੇ ਇਹ ਦੱਸ ਚੁੱਕੇ ਹਨ ਕਿ ਉਨ੍ਹਾਂ ਕੋਲ ਇਆਲੀ ਵਲੋਂ ਕੀਤੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਲਿਸਟ ਹੈ । “ਇਹੀ ਅਸਲ ਵਜ੍ਹਾ ਹੈ ਕਿ ਇਆਲੀ ਚੁੱਪ ਹੈ ਅਤੇ ਕਿਸਾਨਾਂ ਦੇ ਮੁੱਦੇ ਤੋਂ ਪਿੱਛੇ ਹਟ ਗਿਆ ਹੈ ।”
ਉਨ੍ਹਾਂ ਇਆਲੀ ਵੱਲੋਂ ਇਹ ਦਾਅਵਾ ਕਰਨਾ ਕਿ ਉਸਦੀ ਅਨੰਤਾ ਕਾਲੋਨੀ 2018 ਤੋਂ ਪਹਿਲਾਂ ਮੌਜੂਦ ਸੀ – ਇਸ ਨੂੰ ਝੂਠ ਕਰਾਰ ਦਿੱਤਾ ਅਤੇ ਪੁੱਛਿਆ, “ਜੇ ਅਜਿਹਾ ਹੈ ਤਾਂ ਫਿਰ ਇਆਲੀ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਰਜਿਸਟਰੀ ਜਾਂ ਦਸਤਾਵੇਜ਼ ਸਬੂਤ ਵਜੋਂ ਕਿਉਂ ਨਹੀਂ ਪੇਸ਼ ਕੀਤਾ ?” ਉਨ੍ਹਾਂ ਗੂਗਲ ਇਮੇਜ਼ ਸੰਬੰਧੀ ਇਆਲੀ ਦੇ ਦਿੱਤੇ ਬਿਆਨ ਦੀ ਵੀ ਨਿੰਦਾ ਕੀਤੀ, ਜਿਸ ਵਿੱਚ ਇਆਲੀ ਨੇ ਕਿਹਾ ਸੀ ਕਿ ਗੂਗਲ ਇਮੇਜ਼ ਅਪਡੇਟ ਨਹੀਂ ਹੁੰਦੇ । “ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੂਗਲ ਸਾਲ ਵਿੱਚ ਦੋ ਵਾਰੀ ਆਪਣੇ ਨਕਸ਼ੇ ਅਤੇ ਇਮੇਜ਼ ਅਪਡੇਟ ਕਰਦਾ ਹੈ,” ਰੋਮਾਣਾ ਨੇ ਕਿਹਾ ।
ਅਖ਼ੀਰ ਵਿੱਚ, ਪਰਮਬੰਸ ਸਿੰਘ ਰੋਮਾਣਾ ਨੇ ਇਆਲੀ ਵੱਲੋਂ ਮਸਤੀਲ ਨੰਬਰ 71 ਦੀ ਜ਼ਮੀਨ ਆਪਣੇ ਪਰਿਵਾਰ ਦੀ ਨਾ ਹੋਣ ਦੀ ਗੱਲ ਨੂੰ ਵੀ ਝੂਠ ਕਰਾਰ ਦਿੱਤਾ । “ਇਆਲੀ ਨੇ ਸਿਰਫ਼ ਉਨ੍ਹਾਂ ਲੋਕਾਂ ਦੇ ਨਾਮ ਪੜ੍ਹੇ ਜੋ ਨਿੱਜੀ ਵਿਅਕਤੀ ਹਨ, ਪਰ ਉਹ ਫ਼ਰਦ ਪੂਰਾ ਪੜ੍ਹਦੇ ਤਾਂ ਪਤਾ ਲੱਗਦਾ ਕਿ ਉਸ ਜ਼ਮੀਨ ਦੇ ਮਾਲਕ ‘ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ/ ਐਮ.ਐਸ. ਇਆਲੀ ਕਾਲੋਨਾਈਜ਼ਰ ਅਤੇ ਡਿਵੈਲਪਰ’ ਹਨ।” ਇਆਲੀ ਨੇ ਸਿਰਫ਼ ਆਪਣੇ ਆਪ ‘ਤੇ ਪਰਦਾ ਪਾਉਣ ਲਈ ਕੁੱਝ ਲੋਕਾਂ ਦੇ ਨਾਮ ਪੜ੍ਹੇ, ਪਰ ਇਸ ਮਾਮਲੇ ਦੇ ਸੰਬੰਧ ਵਿੱਚ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਹੈ ।

English





