ਹੜ੍ਹ ਕੁਦਰਤੀ ਨਹੀਂ ਮਾਨ ਵੱਲੋਂ ਬਣਾਈ ਗਈ ਆਫ਼ਤ : ₹12,000 ਹਜ਼ਾਰ ਕਰੋੜ ਦੀ ਹੋਈ ਚੋਰੀ, ਸਰਕਾਰ ਦੇਣਾ ਪਵੇਗਾ ਹਿਸਾਬ ”– ਅਨੀਲ ਸਰੀਨ
“ਝੂਠ ‘ਚ ਪੀਐਚਡੀ ਕਰਨ ਵਾਲੀ ਆਪ ਪੰਜਾਬ ਸਰਕਾਰ, ਪੰਜਾਬ ਨੂੰ ਔਖੇ ਸਮੇਂ ਵਿੱਚ ਸਾਂਭਣ ਵਿੱਚ ਫੇਲ੍ਹ ਸਾਬਿਤ ਹੋਈ
ਚੰਡੀਗੜ੍ਹ, 20 ਸਤੰਬਰ 2025
ਇੱਕ ਪਾਸੇ, ਪੰਜਾਬ ਇੱਕ ਵੱਡੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ ਜਿਸਦੀ ਸ਼ੁਰੂਆਤ ਕੁਦਰਤ ਨੇ ਕੀਤੀ ਸੀ, ਪਰ ਭਗਵੰਤ ਸਰਕਾਰ ਲਾਪਰਵਾਹੀ ਨੇ ਇਸਨੂੰ ਇੱਕ ਆਫ਼ਤ ਵਿੱਚ ਬਦਲ ਦਿੱਤਾ ਅਤੇ ਦੂਜੇ ਪਾਸੇ ਆਮ ਲੋਕਾਂ ਨੂੰ ਵਿੱਤੀ ਰਾਹਤ ਦੇਣ ਦੀ ਬਜਾਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 12000 ਕਰੋੜ ਦੇ ਆਫ਼ਤ ਰਾਹਤ ਫੰਡ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜੋ ਪਹਿਲਾਂ ਹੀ ਪੰਜਾਬ ਸਰਕਾਰ ਦੇ ਖਾਤਿਆਂ ਵਿੱਚ ਹੈ, ਅਨਿਲ ਸਰੀਨ ਸੂਬਾ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕਿਹਾ।
ਨਿੱਤ ਨਵੇਂ ਝੂਠ ਬੋਲਣ ਵਾਲੀ ਇਸ ਸਰਕਾਰ ਨੇ ਸੱਚਮੁੱਚ ਝੂਠ ਵਿੱਚ ਪੀਐਚਡੀ ਕੀਤੀ ਹੈ। “ਜਦੋਂ ਵੀ ਉਨ੍ਹਾਂ ਦੇ ਸਾਹਮਣੇ ਸੱਚਾਈ ਭਰੇ ਤੱਥ ਰੱਖੇ ਜਾਂਦੇ ਹਨ, ਉਹ ਬੇਸ਼ਰਮੀ ਨਾਲ ਸੱਚਾਈ ਤੋਂ ਇਨਕਾਰ ਕਰਦੇ ਹਨ ਅਤੇ ਪੰਜਾਬ ਨੂੰ ਧੋਖਾ ਦਿੰਦੇ ਰਹਿੰਦੇ ਹਨ,” ਟਿਪਣੀ ਕਰਦਿਆਂ ਸਰੀਨ ਨੇ ਕਿਹਾ
ਆਪ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀਆਂ ਗਈਆਂ ਕੈਗ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਸਰੀਨ ਨੇ ਅੱਗੇ ਕਿਹਾ ਕਿ ਇਹ ਖੁਦ ‘ਆਪ’ ਸਰਕਾਰ ਦੇ ਝੂਠਾਂ ਦਾ ਪਰਦਾਫਾਸ਼ ਕਰਦੀ ਹੈ। ਕੈਗ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2020-21 ਲਈ SDRF ਫੰਡ ₹6,999.48 ਕਰੋੜ ਤੋਂ ਸ਼ੁਰੂ ਹੁੰਦੇ ਹਨ ਅਤੇ ₹7,334 ਕਰੋੜ ‘ਤੇ ਬੰਦ ਹੁੰਦੇ ਹਨ। ਫਿਰ, ਅਗਲੇ ਵਿੱਤੀ ਸਾਲ 2021-22 ਲਈ, ਸ਼ੁਰੂਆਤੀ ਬਕਾਇਆ ₹7,334 ਕਰੋੜ ਅਤੇ ਸਮਾਪਤੀ ਬਕਾਇਆ ₹8,194.80 ਕਰੋੜ ਹੈ। ਵਿੱਤੀ ਸਾਲ 2022-23 ਲਈ, ਸ਼ੁਰੂਆਤੀ ਬਕਾਇਆ ₹8,194.80 ਕਰੋੜ ਹੈ, ਅਤੇ ਸਮਾਪਤੀ ਬਕਾਇਆ ₹9,041.74 ਕਰੋੜ ਹੈ। ਵਿੱਤੀ ਸਾਲ 2023-24 ਲਈ ਕੈਗ ਰਿਪੋਰਟ ਅਜੇ ਪੇਸ਼ ਨਹੀਂ ਕੀਤੀ ਗਈ ਹੈ।
ਹੁਣ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੀ ਗਈ ਕੈਗ ਰਿਪੋਰਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ 31.03.2023 ਤੱਕ ਇਹ ₹9,041.74 ਕਰੋੜ ਸੀ; ਉਸ ਤੋਂ ਬਾਅਦ, ਉਨ੍ਹਾਂ ਨੂੰ 2023-24 ਅਤੇ 2024-25 ਵਿੱਚ ਫੰਡ ਪ੍ਰਾਪਤ ਹੋਏ ਹਨ, ਜੋ ਕਿ ਕੁੱਲ ₹12,000 ਕਰੋੜ ਬਣਦੇ ਹਨ।
ਭਗਵੰਤ ਮਾਨ ਸਰਕਾਰ ਦੇ ਮੰਤਰੀ ਬਰਿੰਦਰ ਗੋਇਲ ਅਤੇ ਹਰਦੀਪ ਮੁੰਡੀਆਂ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਕੋਲ 12000 ਕਰੋੜ ਪਏ ਹਨ ਅਤੇ ਇੱਥੋਂ ਤੱਕ ਕਿ ਸੂਬੇ ਦੇ ਮੁੱਖ ਸਕੱਤਰ ਨੇ ਵੀ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਇਸ ਰਕਮ ਦਾ ਜ਼ਿਕਰ ਰਾਜ ਦੇ ਵਿੱਤੀ ਰਿਕਾਰਡ ਵਿੱਚ ਇੱਕ ਐਂਟਰੀ ਵਜੋਂ ਕੀਤਾ ਹੈ।
“ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ ਗਏ 1,600 ਕਰੋੜ ਰੁਪਏ ਦੇ ਤੁਰੰਤ ਰਾਹਤ ਫੰਡ ਦੇ ਨਾਲ, 13,600 ਕਰੋੜ ਰੁਪਏ ਪਹਿਲਾਂ ਹੀ ਰਾਜ ਆਫ਼ਤ ਫੰਡ ਵਿੱਚ ਹਨ, ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਕੋਈ ਪੈਸਾ ਨਹੀਂ ਹੈ।” “ਇਹ ਸਿਰਫ਼ ਵਿੱਤੀ ਕੁਪ੍ਰਬੰਧਨ ਨਹੀਂ ਹੈ – ਇਹ ਜਾਣਬੁੱਝ ਕੇ ਕੀਤੀ ਗਈ ਅਣਗਹਿਲੀ ਅਤੇ ਧੋਖਾ ਹੈ,”
“ਭਗਵੰਤ-ਕੇਜਰੀਵਾਲ ਸਰਕਾਰ ਇਸ ਮਾਨ ਮੇਡ ਡਿਸਾਟਰ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਸ ਨੇ ਪੰਜਾਬ ਦੇ ਲੋਕਾਂ ਲਈ 12,000 ਕਰੋੜ ਰੁਪਏ ਦੇ ਗਾਇਬ ਕਰ ਦਿੱਤਾ।

English






