ਵਿਕਾਸ ਪ੍ਰੋਜੈਕਟਾਂ ਦੀ ਸਿਰਜਣਾ ਨਾਲ ਪਿੰਡਾਂ ਦਾ ਕੀਤਾ ਜਾ ਰਿਹੈ ਸਰਪਵੱਖੀ ਵਿਕਾਸ-ਨਰਿੰਦਰ ਪਾਲ ਸਿੰਘ ਸਵਨਾ
ਪਿੰਡ ਮੁੰਬੇਕੇ ਤੇ ਬਖੁਸ਼ਾਹ ਵਿਖੇ 63 ਲੱਖ ਦੀ ਲਾਗਤ ਨਾਲ ਬਣੀਆਂ ਫਿਰਨੀਆਂ ਦਾ ਕੀਤਾ ਉਦਘਾਟਨ
ਲੋਕਾਂ ਦੀਆਂ ਮੁਸ਼ਕਲਾਂ ਨੂੰ ਲਗਾਤਾਰ ਕੀਤਾ ਜਾ ਰਿਹੈ ਦੂਰ, ਵਿਕਾਸ ਪੱਖੋਂ ਪਿੰਡ ਵਾਸੀਆ ਨੂੰ ਨਹੀਂ ਰਖਿਆ ਜਾਵੇਗਾ ਵਾਂਝਾ
ਫਾਜ਼ਿਲਕਾ 10 ਅਕਤੂਬਰ 2025
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡ ਰਹੀ। ਪਿੰਡਾਂ ਵਿਖੇ ਬਾਹਰੀ ਅਤੇ ਅੰਦਰੂਨੀ ਸੜਕਾਂ ਤੇ ਫਿਰਨੀਆਂ ਦਾ ਜਿਥੇ ਨਵੀਨੀਕਰਨ ਕੀਤਾ ਜਾ ਰਿਹਾ ਹੈ ਉਥੇ ਲੋੜ ਅਨੁਸਾਰ ਨਵੀਆਂ ਸੜਕਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਪਿੰਡਾਂ ਅੰਦਰ ਮਾਡਰਨ ਖੇਡ ਮੈਦਾਨ ਵੀ ਬਣਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਦਾ ਮੁਕੰਮਲ ਤੌਰ ਤੇ ਵਿਕਾਸ ਹੋ ਸਕੇ।
ਇਸੇ ਲਗਾਤਾਰਤਾ ਵਿਚ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ 91 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਪਿੰਡ ਮੁਹੰਮਦ ਪੀਰਾ, ਮੁਹੰਮਦ ਅਮੀਰਾ, ਬਖੂਸ਼ਾਹ,ਮੁੰਬੇ ਕੇ, ਨਵਾਂ ਮੁੰਬੇ ਕੇ, ਕਾਦਰਬਖਸ਼ ਪਿੰਡਾਂ ਨੂੰ ਜੋੜਨ ਵਾਲੀ ਨਵੀਂ ਸੜਕ ਦਾ ਨੀਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਸੜਕਾਂ ਦੀ ਉਸਾਰੀ ਹੋਣ ਨਾਲ ਪਿੰਡ ਵਾਸੀਆਂ ਨੁੰ ਇਕ ਪਿੰਡ ਤੋਂ ਦੂਸਰੇ ਪਿੰਡ ਵਿਚ ਆਉਣਾ ਜਾਣਾ ਸੋਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡ ਵਾਸੀਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਪਈਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਵਿਕਾਸ ਪੱਖੋਂ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਪਿੰਡ ਮੁੰਬੇਕੇ ਤੇ ਬਖੁਸ਼ਾਹ ਵਿਖੇ 63 ਲੱਖ ਦੀ ਲਾਗਤ ਨਾਲ ਸੀ.ਸੀ. ਫਲੋਰਿੰਗ ਨਾਲ ਬਣੀਆਂ ਫਿਰਨੀਆਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਅੰਦਰੂਨੀ ਤੇ ਬਾਹਰਲੀ ਦਿਖ ਦੋਨਾ ਵਿਚ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਦੀ ਨੁਹਾਰ ਬਦਲੇ ਤਾਂ ਜੋ ਪਿੰਡ ਵੀ ਸ਼ਹਿਰਾਂ ਵਾਂਗ ਚਮਕਣ, ਇਹ ਹੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਆਉਣ ਜਾਣ ਨੂੰ ਲੈ ਕੇ ਲੋਕਾਂ ਨੁੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਸੁਰਖਿਅਤ ਤਰੀਕੇ ਨਾਲ ਲੋਕ ਦਿਨ ਰਾਤ ਸਮੇਂ ਆ ਜਾ ਸਕਣ, ਇਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਸਰਪੰਚ ਰਜਿੰਦਰ ਸਿੰਘ, ਸਰਪੰਚ ਲੇਖ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਬਲਦੇਵ ਸਿੰਘ ਸੁਖਾ, ਬਲਵਿੰਦਰ ਸਿੰਘ ਆਲਮਸ਼ਾਹ, ਕਰਨੈਲ ਸਿੰਘ ਬਲਾਕ ਪ੍ਰਧਾਨ ਆਦਿ ਪਤਵੰਤੇ ਸਜਨ ਮੌਜੂਦ ਸਨ।

English





