ਕਾਂਗਰਸ ਨੇ ਧੂਮਧਾਮ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

ਵੱਖ-ਵੱਖ ਥਾਵਾਂ ਤੇ ਆਯੋਜਿਤ ਕੀਤੇ ਗਏ ਪ੍ਰੋਗਰਾਮ

ਲੁਧਿਆਣਾ, 22 ਅਕਤੂਬਰ 2025

ਕਿਰਤ ਅਤੇ ਹਸਤਕਲਾ ਦੇ ਦੇਵਤਾ ਬਾਬਾ ਵਿਸ਼ਵਕਮਾ ਜੀ ਦਾ ਜਨਮ ਦਿਹਾੜਾ ਕਾਂਗਰਸ ਪਾਰਟੀ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਸਰਾਭਾ ਨਗਰ ਵਿਖੇ ਬਾਬਾ ਵਿਸ਼ਵਕਰਮਾ ਜੀ ਦੀ ਆਰਤੀ ਉਤਾਰਨ ਦੇ ਨਾਲ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉੱਥੇ ਹੀ, ਹਾਊਸਿੰਗ ਬੋਰਡ ਕਲੋਨੀ ਅਤੇ ਬੀਆਰਐਸ ਨਗਰ ਵਿਖੇ ਵੀ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਵੱਖ ਵੱਖ ਕਾਰੀਗਰਾਂ, ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਵੀ ਹਿੱਸਾ ਲਿਆ।

ਇਸ ਮੌਕੇ ਸੰਬੋਧਨ ਕਰਦੇ ਹੋਏ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ, ਲੁਧਿਆਣਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨਾ ਸਿਰਫ ਕਿਰਤ ਅਤੇ ਹਸਤ ਕਲਾ ਦੇ ਦੇਵਤਾ ਹਨ, ਸਗੋਂ ਉਹ ਮਿਹਨਤਕਸ਼ ਵਰਗ ਨਹੀਂ ਪ੍ਰੇਰਨਾ ਦੇ ਸਰੋਤ ਵੀ ਹਨ। ਇੱਕ ਛੋਟੀ ਜਿਹੀ ਸੂਈ ਤੋਂ ਲੈ ਕੇ ਪਾਣੀ ਵਿੱਚ ਚੱਲਣ ਵਾਲਾ ਵੱਡਾ ਜਹਾਜ ਵੀ ਬਾਬਾ ਵਿਸ਼ਵਕਰਮਾ ਜੀ ਦੀ ਦੇਣ ਹੈ। ਉਹਨਾਂ ਨੇ ਕਿਹਾ ਕਿ ਨਾ ਸਿਰਫ ਪੰਜਾਬ ਅਤੇ ਭਾਰਤ, ਬਲਕਿ ਪੂਰੀ ਦੁਨੀਆ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।

ਇਸ ਮੌਕੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਗਈ ਕਾਰੀਗਰਾਂ ਅਤੇ ਛੋਟੇ ਉਦਯੋਗਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ, ਤਾਂ ਜੋ ਆਤਮ ਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਹੋਰ ਤੇਜ਼ੀ ਨਾਲ ਵੱਧ ਸਕੀਏ।

ਇਸ ਮੌਕੇ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਕਲੇਰ ਵੱਲੋਂ ਜਿਥੇ ਹਾਊਸਿੰਗ ਬੋਰਡ ਕਲੋਨੀ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਮੰਦਰ ਵਿੱਚ ਹਵਨ ਯੱਗ ਕਰਵਾਇਆ ਗਿਆ। ਉਥੇ ਹੀ, ਬੀਆਰਐਸ ਨਗਰ ਵਿਖੇ ਵਿਸ਼ੇਸ਼ ਤੌਰ ਤੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ ਸੀ। ਜਿਨਾਂ ਮੌਕਿਆਂ ਤੇ ਸ਼ਿਰਕਤ ਕਰਕੇ ਦੀਵਾਨ ਨੇ ਬਾਬਾ ਵਿਸ਼ਵਕਰਮਾ ਜੀ ਪ੍ਰਤੀ ਗੁਰਨਾਮ ਸਿੰਘ ਕਲੇਰ ਦੀ ਸ਼ਰਧਾ ਅਤੇ ਭਾਵਨਾ ਦੀ ਸਲਾਘਾ ਵੀ ਕੀਤੀ।

ਇਹਨਾਂ ਮੌਕਿਆਂ ਦੌਰਾਨ ਹੋਰਨਾਂ ਤੋਂ ਇਲਾਵਾ, ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ ਮੈਂਬਰ ਪੀਸੀਸੀ, ਕੁਲਜੀਤ ਸਿੰਘ ਨੀਟਾ, ਕੁਲਵੰਤ ਸਿੰਘ ਐਨਕੇਐੱਚ, ਰੋਹਿਤ ਪਾਹਵਾ, ਰਜਨੀਸ਼ ਸਿੰਗਲਾ, ਬਲਜੀਤ ਆਹੂਜਾ, ਅਨਿਲ ਸਚਦੇਵਾ, ਹੇਮੰਤ ਮਹਾਜਨ, ਅਮਰੀਕ ਸਿੰਘ, ਜਸਵਿੰਦਰ ਸਿੰਘ ਨਾਮਧਾਰੀ, ਤਰਸੇਮ ਜਸੂਜਾ, ਯਾਦਵਿੰਦਰ ਸਿੰਘ ਜੋਨੀ, ਸਨੀ ਖੀਵਾ, ਦਿਨੇਸ਼ ਸਿੰਗਲਾ, ਹਨੀ ਸਿੰਘ, ਸਾਹਿਲ, ਮੋਹਿਤ ਚੁਗ, ਵਰੁਣ ਸ਼ਰਮਾ, ਸੋਨੂ ਛੀਬਾ, ਸਤੀਸ਼ ਗਰਗ, ਪੁਲਕਿਤ ਚੌਧਰੀ, ਸੁਖਵਿੰਦਰ ਸਿੰਘ ਸੋਹਲ, ਇੰਜੀ. ਪਰਮਜੀਤ ਸਿੰਘ ਭਰਾਜ, ਹਰਭਗਤ ਸਿੰਘ ਗਰੇਵਾਲ, ਸੁਧੀਰ ਸਿਆਲ, ਸ਼ਿਵ ਮੋਹਨ ਸਿੰਘ ਵੀ ਮੌਜੂਦ ਰਹੇ।