ਸਕੂਲ ਮੁਖੀਆਂ ਨੂੰ ਮੀਟਿੰਗ ਕਰ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਕੀਤਾ ਪ੍ਰੇਰਿਤ
ਚੋਹਲਾ ਸਾਹਿਬ, (ਤਰਨ ਤਾਰਨ) 15 ਫਰਵਰੀ :
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਢਾਂਚੇ ਨੂੰ ਹੋਰ ਨਿਖਾਰਨ ਦੇ ਮਕਸਦ ਨਾਲ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿੰਨਾਂ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ, ਸਮਾਰਟ ਸਕੂਲ, ਸੋਹਣਾ ਫਰਨੀਚਰ, ਇੰਗਲਿਸ਼ ਬੂਸਟਰ ਕਲੱਬ,ਈਚ ਵੰਨ ਬਰਿੰਗ ਵਨ ਆਦਿ ਪ੍ਰਮੁੱਖ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਤਰਨਤਾਰਨ, ਸ਼੍ਰੀ ਸਤਿਨਾਮ ਸਿੰਘ ਬਾਠ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਤਰਨਤਾਰਨ, ਸ਼੍ਰੀ ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਇਹਨਾਂ ਮੁਹਿੰਮਾਂ ਦਾ ਜਾਇਜ਼ਾ ਲੈਣ ਲਈ ਬਲਾਕ ਚੋਹਲਾ ਸਾਹਿਬ ਦੇ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ, ਇੰਚਾਰਜ ਸਾਹਿਬਾਨ ਨਾਲ ਸਸਸਸ ਚੋਹਲਾ ਸਾਹਿਬ ਵਿਖੇ ਪ੍ਰੇਰਨਾਦਾਇਕ ਮੀਟਿੰਗ ਕੀਤੀ ਗਈ।
ਇਸ ਪ੍ਰੇਰਨਾਦਾਇਕ ਮੀਟਿੰਗ ਦੌਰਾਨ ਉਨ੍ਹਾਂ ਨੇ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਹਿੰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਨਾਲ ਹੀ ਨਵੇਂ ਸੈਸ਼ਨ 2021-22 ਦੇ ਨਵੇਂ ਦਾਖਲਿਆਂ ਅਤੇ ਰਜਿਸਟ੍ਰੇਸ਼ਨ ਸਬੰਧੀ ਸਕੂਲ ਮੁਖੀਆਂ ਨੂੰ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਤੋਂ ਇਲਾਵਾ ਸਕੂਲ ਗ੍ਰਾਂਟਾਂ, ਦਸੰਬਰ ਪ੍ਰੀਖਿਆ ਦੇ ਮੁਲਾਂਕਣ, ਸਮਾਰਟ ਸਕੂਲ, ਮਿਸ਼ਨ ਸ਼ਤ ਪ੍ਰਤੀਸ਼ਤ ਸਬੰਧੀ ਸਕੂਲ ਸਟਾਫ ਨੂੰ ਜ਼ਰੂਰੀ ਹਦਾਇਤਾਂ, ਨੁਕਤਿਆਂ ਤੇ ਜ਼ੋਰ ਦੇਣ ਲਈ ਕਿਹਾ।
ਮੀਟਿੰਗ ਦੌਰਾਨ ਦਸੰਬਰ ਪ੍ਰੀਖਿਆਵਾਂ ਵਿੱਚ ਕਮਜ਼ੋਰ ਰਹੇ ਵਿਦਿਆਰਥੀਆਂ ਤੇ ਡੀ. ਈ. ਓ. ਸਤਿਨਾਮ ਸਿੰਘ ਬਾਠ ਵੱਲੋਂ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਹਨਾਂ ਵਾਧੂ ਜਮਾਤਾਂ ਲਗਾ ਰਹੇ ਮਿਹਨਤੀ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਇਸ ਵਾਰ ਫੇਰ 100% ਨਤੀਜਿਆਂ ਨਾਲ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਕਾਮਯਾਬ ਬਣਾਵੇਗਾ। ਡਿਪਟੀ ਡੀਈਓ ਹਰਪਾਲ ਸਿੰਘ ਸੰਧਾਵਾਲੀਆ ਨੇ ਇਸ ਮੌਕੇ ਸਮੂਹ ਸਕੂਲ ਰਿਕਾਰਡ ਨੂੰ ਅਪ ਟੂ ਡੇਟ ਰੱਖਣ, ਸਮਾਰਟ ਸਕੂਲ ਮੁਹਿੰਮ ਤਹਿਤ ਗ੍ਰਾਂਟਾਂ ਦਾ ਦੱਸੇ ਗਏ ਪੈਰਾਮੀਟਰ ਅਨੁਸਾਰ ਉਪਯੋਗ ਕਰਨ ਲਈ ਕਿਹਾ।ਇਸ ਮੌਕੇ ਗੁਰਦੀਪ ਸਿੰਘ, ਜ਼ਿਲ੍ਹਾ ਮੈਂਟਰ ਸਮਾਰਟ ਸਕੂਲਜ਼ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

English






