ਜ਼ਿਲ੍ਹਾ ਤਰਨ ਤਾਰਨ ਵਿੱਚ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਲਾਗੂ ਕਰਨ ਲਈ ਵਿਸ਼ੇਸ ਮੀਟਿੰਗ

ਸਰਕਾਰ ਵੱਲੋਂ ਬਾਗਬਾਨੀ ਵਿਭਾਗ ਨੂੰ ਸਟੇਟ ਨੋਡਲ ਡਿਪਾਰਟਮੈਂਟ ਘੋਸ਼ਿਤ ਕੀਤਾ ਗਿਆ
ਤਰਨ ਤਾਰਨ, 10 ਦਸੰਬਰ :
ਜ਼ਿਲ੍ਹਾ ਤਰਨ ਤਾਰਨ ਵਿੱਚ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਲਾਗੂ ਕਰਨ ਲਈ ਸ੍ਰੀ ਤੇਜਿੰਦਰ ਸਿੰਘ ਸੰਧੂ ਸਹਾਇਕ ਡਾਇਰੈਕਟਰ ਬਾਗ਼ਬਾਨੀ ਤਰਨ ਤਾਰਨ ਵੱਲੋਂ ਵੱਖ-ਵੱਖ ਅਲਾਈਡ ਵਿਭਾਗ, ਐਫ. ਪੀ. ਓਜ਼ ਅਤੇ ਅਗਾਂਹ-ਵਧੂ ਜਿਮੀਂਦਾਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਨੂੰ ਸਟੇਟ ਨੋਡਲ ਡਿਪਾਰਟਮੈਂਟ ਘੋਸ਼ਿਤ ਕੀਤਾ ਗਿਆ ਹੈ। ਭਾਰਤ ਸਰਕਾਰ ਨੇ 1 ਲੱਖ ਕਰੋੜ ਰੁਪੈ ਦਾ ਫੰਡ ਬਣਾਇਆ ਹੈ ਜੋ 2020-21 ਤੋਂ 2029-30 ਤੱਕ ਚੱਲੇਗਾ ਅਤੇ ਇਸ ਤਹਿਤ ਲਾਏ ਜਾਣ ਵਾਲੇ 2 ਕਰੋੜ ਰੁਪੈ ਤੱਕ ਦੇ ਕਰਜੇ ਵਿੱਚ 3 ਫੀਸਦੀ ਵਿਆਜ ਦੀ ਛੋਟ ਦੀ ਸਹੂਲਤ ਵੀ ਉਪਲੱਬਧ ਹੋਵੇਗੀ।ਇਸ ਸਕੀਮ ਰਾਹੀਂ ਫਸਲ ਕਟਾਈ ਉਪਰੰਤ ਉਸ ਦੀ ਸਹੀ ਸੰਭਾਲ ਲਈ ਕੀਤੇ ਜਾਣ ਵਾਲੇ ਪ੍ਰਬੰਧ ਜਿਵੇਂ ਕਿ ਸਪਲਾਈ ਚੈਨ ਸੇਵਾਵਾਂ, ਗੋਦਾਮ, ਸਾਈਲੋ, ਈ-ਮਾਰਕਿਟਿੰਗ, ਅਨਾਜ ਗੁਣਵੱਤਾ ਵਿਸ਼ਲੇਸ਼ਨ ਇਕਾਈਆਂ, ਕੋਲਡ ਸਟੋਰੇਜ, ਪ੍ਰੋਸੈਸਿੰਗ ਇਕਾਈਆਂ, ਕਲੈਕਸ਼ਨ ਸੈਂਟਰ, ਰਾਈਪਨਿੰਗ ਚੈਂਬਰ, ਪੈਕ ਹਾਊਸ ਆਦਿ ਬਣਾਏ ਜਾਣਗੇ ਤਾਂ ਜੋ ਫਸਲ ਦੀ ਸਹੀ ਸੰਭਾਲ ਹੋ ਸਕੇ।
ਸ੍ਰੀ ਪ੍ਰੀਤਮ ਸਿੰਘ ਲੀਡ ਡਿਸਟ੍ਰਿਕਟ ਬੈਂਕ ਮੈਨੇਜਰ ਤਰਨ ਤਾਰਨ ਨੇ ਸਮੂਹ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਨਾਬਾਰਡ ਨਾਲ ਸਮਝੌਤਾ ਹੋਣ ਤੋਂ ਬਾਅਦ ਸਾਰੇ ਬੈਂਕ ਜਿੰਨ੍ਹਾਂ ਵਿੱਚ ਸਹਿਕਾਰੀ ਬੈਂਕ, ਆਰ. ਆਰ. ਬੀਜ, ਵਪਾਰਕ ਬੈਂਕ ਤੇ ਛੋਟੇ ਵਿੱਤੀ ਬੈਂਕ ਇਹ ਵਿੱਤੀ ਸਹੂਲਤ ਪ੍ਰਦਾਨ ਕਰਨਗੇ।ਇਸ ਸਕੀਮ ਅਧੀਨ ਪ੍ਰਾਈਮਰੀ ਖੇਤੀਬਾੜੀ ਕੋਆਪਰੇਟਿਵ ਸੁਸਾਇਟੀਜ਼, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਕਿਸਾਨ ਅਤੇ ਤਕਨੀਕੀ ਖੇਤੀ ਨਾਲ ਸਬੰਧਤ ਉਦਮੀਆਂ ਨੂੰ ਕਰਜ਼ੇ ਦੀ ਸਹੂਲਤ ਮਿਲ ਸਕੇਗੀ।
ਮੀਟਿੰਗ ਵਿੱਚ ਹਾਜ਼ਰ ਸ੍ਰੀ ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ, ਸ੍ਰੀ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਉਪ ਮੰਡਲ ਭੂਮੀ ਰੱਖਿਆ ਅਫਸਰ, ਡਿਪਟੀ ਰਜਿਸਟਰਾਰ ਕੋ-ਆਪਰੇਟਿਵ, ਐਫ. ਪੀ. ਓਜ਼. ਬਾਗਾਬਨੀ ਵਿਕਾਸ ਅਫਸਰ ਸ੍ਰੀ ਜਸਪਾਲ ਸਿੰਘ, ਸ੍ਰੀ ਕਵਲਜਗਦੀਪ ਸਿੰਘ, ਐਫ. ਸੀ. ਸ੍ਰੀ ਕਵਲਜੀਤ ਸਿੰਘ, ਰਘਬੀਰ ਸਿੰਘ ਅਤੇ ਅਗਾਂਹਵਧੂ ਜਿਮੀਂਦਾਰਾਂ ਨੂੰ ਇਸ ਸਕੀਮ ਦੀਆਂ ਗਾਈਡਲਾਈਨਜ਼ ਦੀ ਕਾਪੀ ਦਿੰਦੇ ਹੋਏ ਸਹਾਇਕ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਵੱਲੋਂ ਇਸ ਸਕੀਮ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।