ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦਾ ਰਸਮੀਂ ਉਦਘਾਟਨ

ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਪੰਜਾਬ ਵਾਤਾਵਰਣ ਸੁਧਾਰ ਪੋ੍ਰਗਰਾਮ ਦੇ ਪਹਿਲੇ ਪੜਾਅ ਮੁਤਾਬਕ ਮੁਕੰਮਲ ਕਰਵਾਏ ਕੰਮ ਰਾਜ ਦੇ ਲੋਕਾਂ ਨੂੰ ਸਮਰਪਿਤ
ਸ਼ਹਿਰ ਦੀ ਹੱਦ ਅੰਦਰ ਚਾਰ ਥਾਂਵਾ ‘ਤੇ ਆਨਲਾਈਨ ਤਰੀਕੇ ਨਾਲ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ
ਤਰਨ ਤਾਰਨ, 24 ਅਕਤੂਬਰ :
ਪੰਜਾਬ ਸਰਕਾਰ ਵਲੋਂ ਸਥਾਨਕ ਸਰਕਾਰ ਵਿਭਾਗ ਦੀਆਂ ਵੱਖ-ਵੱਖ ਨਗਰ ਕੌਂਸ਼ਲਾ/ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਵਿੱਚ ਪੰਜਾਬ ਵਾਤਾਵਰਣ ਸੁਧਾਰ ਪੋ੍ਰਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਦੇ ਉਦਘਾਟਨ ਸਬੰਧੀ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵੈਬੀਨਾਰ ਕੀਤਾ ਗਿਆ।
ਇਸ ਸਬੰਧ ਵਿੱਚ ਨਗਰ ਕੌਂਸਲ ਤਰਨ ਤਾਰਨ ਵਲੋਂ ਸ਼ਹਿਰ ਦੀ ਹੱਦ ਅੰਦਰ ਚਾਰ ਥਾਂਵਾ ‘ਤੇ ਬਕਾਇਦਾ ਆਨਲਾਈਨ ਤਰੀਕੇ ਨਾਲ ਲਿੰਕ ਸਥਾਪਿਤ ਕਰਦੇ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਹਨਾਂ ਵਿੱਚੋਂ ਮੁੱਖ ਤੌਰ ‘ਤੇ ਪਹਿਲਾ ਸੈਂਟਰ ਨਗਰ ਕੌਂਸਲ ਤਰਨ ਤਾਰਨ ਦੇ ਦਫਤਰ ਵਿਖੇ ਮੀਟਿੰਗ ਹਾਲ ਵਿੱਚ ਸਥਾਪਿਤ ਕੀਤਾ ਗਿਆ, ਜਿਸ ਵਿੱਚ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਅਤੇੇ ਸ਼ਹਿਰ ਦੇ ਪਤੰਵਤੇ ਸੱਜਣਾਂ ਅਤੇ ਕੌਂਸਲਰ ਸਹਿਬਾਨਾਂ ਨੇ ਭਾਗ ਲਿਆ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ) ਤਰਨ ਤਾਰਨ, ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਤਰਨ ਤਾਰਨ ਅਤੇ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਆਨਲਾਇਨ ਤਰੀਕੇ ਨਾਲ ਸੈਂਟਰ ਸਥਾਪਿਤ ਕੀਤੇ ਗਏ।ਇਹਨਾਂ ਸੈਂਟਰਾਂ ਵਿੱਚ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨਾ ਤੋਂ ਇਲਾਵਾ ਸ਼ਹਿਰ ਦੇ ਪੰਤਵਤੇ ਸੱਜਣਾਂ ਨੇ ਭਾਗ ਲਿਆ।
ਇਸ ਵੈਬੀਨਾਰ ਰਾਂਹੀ ਪੰਜਾਬ ਸਰਕਾਰ ਦੇ ਵੱਖ-ਵੱਖ ਕੈਬਨਿਟ ਮੰਤਰੀ ਸਾਹਿਬਾਨਾ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆ ਪੰਜਾਬ ਦੇ ਸਾਰੇ ਸ਼ਹਿਰਾ ਵਿੱਚ ਕੀਤੇ ਜਾ ਰਹੇ ਅਤੇ ਚੱਲ ਰਹੇ ਵਿਕਾਸ ਕਾਰਜਾ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਵਾਤਾਵਰਣ ਸੁਧਾਰ ਪੋ੍ਰਗਰਾਮ ਦੇ ਦੂਜੇ ਪੜਾਅ ਦੇ ਕੰਮ ਸ਼ੁਰੂ ਕਰਨ ਦਾ ਰਸਮੀਂ ਉਦਘਾਟਨ ਕੀਤਾ।ਵੈਬੀਨਾਰ ਦੀ ਸਮਾਪਤੀ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ ਨੇ ਆਪਣੇ ਸੰਬੋਧਨ ਨਾਲ ਸਾਰਿਆ ਦਾ ਧੰਨਵਾਦ ਕੀਤਾ।
ਵੈਬੀਨਾਰ ਦੀ ਸਮਾਪਤੀ ਤੋਂ ਬਾਅਦ ਮਾਨਯੋਗ ਡਾ. ਧਰਮਬੀਰ ਅਗਨੀਹੋਤਰੀ ਹਲਕਾ ਵਿਧਾਇਕ ਤਰਨ ਤਾਰਨ ਵਲੋਂ ਪੰਜਾਬ ਵਾਤਾਵਰਣ ਸੁਧਾਰ ਪੋ੍ਰਗਰਾਮ ਦੇ ਪਹਿਲੇ ਪੜਾਅ ਮੁਤਾਬਿਕ ਦੇ ਮੁਕੰਮਲ ਕਰਵਾਏ ਕੰਮਾਂ ਵਿੱਚ ਇੱਕ ਕੰਮ ਦਾ ਰਸਮੀਂ ਉਦਘਾਟਨ ਕਰਦਿਆਂ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ।