ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਮਹਾਮਹਿਮ ਉਰਸੁਲਾ ਵੌਨ ਡੇਰ ਲੇਯੇਨ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ।
ਦੋਹਾਂ ਨੇਤਾਵਾਂ ਨੇ ਕੋਵਿਡ – 19 ਦੀ ਦੂਸਰੀ ਲਹਿਰ ਨੂੰ ਨਿਯੰਤ੍ਰਿਤ ਕਰਨ ਦੇ ਲਈ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਤਨਾਂ ਸਮੇਤ ਭਾਰਤ ਅਤੇ ਯੂਰਪੀਅਨ ਸੰਘ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਦਾ ਅਦਾਨ – ਪ੍ਰਦਾਨ ਕੀਤਾ । ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੋਵਿਡ-19 ਦੀ ਦੂਸਰੀ ਲਹਿਰ ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਤੇਜ਼ ਸਹਿਯੋਗ ਦੇਣ ਦੇ ਲਈ ਯੂਰਪੀਅਨ ਸੰਘ ਅਤੇ ਉਸ ਦੇ ਮੈਂਬਰ ਦੇਸ਼ਾਂ ਦੀ ਪ੍ਰਸ਼ੰਸਾ ਕੀਤੀ ।
ਦੋਹਾਂ ਨੇਤਾਵਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ ਸਾਲ ਜੁਲਾਈ ਵਿੱਚ ਹੋਏ ਭਾਰਤ-ਯੂਰਪੀਅਨ ਸੰਘ ਸਿਖਰ ਸੰਮੇਲਨ ਦੇ ਬਾਅਦ ਤੋਂ ਆਪਸੀ ਰਣਨੀਤਕ ਸਾਂਝੇਦਾਰੀ ਵਿੱਚ ਨਵੇਂ ਸਿਰੇ ਤੋਂ ਤੇਜ਼ੀ ਆਈ ਹੈ । ਦੋਹਾਂ ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਭਾਰਤ – ਯੂਰਪੀਅਨ ਸੰਘ ਦੇ ਨੇਤਾਵਾਂ ਦੀ 8 ਮਈ 2021 ਨੂੰ ਵਰਚੁਅਲ ਫਾਰਮੈਟ ਵਿੱਚ ਹੋਣ ਵਾਲੀ ਅਗਲੀ ਬੈਠਕ ਭਾਰਤ – ਯੂਰਪੀਅਨ ਸੰਘ ਦੇ ਦਰਮਿਆਨ ਪਹਿਲਾਂ ਤੋਂ ਹੀ ਚਲੇ ਆ ਰਹੇ ਬਹੁ-ਆਯਾਮੀ ਸਬੰਧਾਂ ਨੂੰ ਨਵੇਂ ਸਿਰੇ ਤੋਂ ਗਤੀ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਅਵਸਰ ਹੈ ।
ਭਾਰਤ – ਯੂਰਪੀਅਨ ਸੰਘ ਦੇ ਨੇਤਾਵਾਂ ਦੀ ਅਗਲੀ ਬੈਠਕ ਯੂਰਪੀਅਨ ਸੰਘ+27 ਦੇ ਫਾਰਮੈਟ ਵਿੱਚ ਹੋਣ ਵਾਲੀ ਪਹਿਲੀ ਬੈਠਕ ਹੋਵੇਗੀ ਅਤੇ ਇਹ ਭਾਰਤ-ਯੂਰਪੀਅਨ ਸੰਘ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਦੋਵੇਂ ਪੱਖਾਂ ਦੀ ਸਾਂਝੀ ਆਕਾਂਖਿਆ ਨੂੰ ਦਰਸਾਉਦੀਂ ਹੈ ।

English






