ਪੰਜਾਬ ਦੇ ਯੋਜਨਾਬੰਦੀ ਵਿਭਾਗ ਅਤੇ ਸੰਯੁਕਤ ਰਾਸ਼ਟਰ ਵਿਕਾਸ ਪੋ੍ਰਗਰਾਮ ਵੱਲੋਂ ਆਤਮ ਨਿਰਭਰ ਭਾਰਤ ਟਰੈਕਰ ਲਾਂਚ

ਏ.ਐੱਨ.ਬੀ. ਟਰੈਕਰ – ਆਤਮ-ਨਿਰਭਰ ਭਾਰਤ ਪ੍ਰੇਰਕ ਪੈਕੇਜ ਦੇ ਲਾਗੂਕਰਨ ਅਤੇ ਨਿਗਰਾਨੀ ਨੂੰ ਟਰੈਕ ਕਰਨ ਲਈ ਰਾਜ ਪੱਧਰੀ ਵੈੱਬ ਸਮਰਥਿਤ ਪਲੇਟਫਾਰਮ
ਚੰਡੀਗੜ, 18 ਦਸੰਬਰ :
ਪੰਜਾਬ ਦੇ ਯੋਜਨਾ ਵਿਭਾਗ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਵੱਲੋਂ ਅੱਜ ਸ਼ਾਮ 4:00 ਵਜੇ ਪੰਜਾਬ ਲਈ ਆਤਮ ਨਿਰਭਰ ਭਾਰਤ ਟਰੈਕਰ ਲਾਂਚ ਕੀਤਾ ਗਿਆ। ਇਹ ਟਰੈਕਰ ਭਾਰਤ ਸਰਕਾਰ ਵੱਲੋਂ ਐਲਾਨੇ ਆਤਮ-ਨਿਰਭਰ ਭਾਰਤ ਪ੍ਰੇਰਕ ਪੈਕੇਜ ਦੇ ਲਾਗੂਕਰਨ ਅਤੇ ਨਿਗਰਾਨੀ ਨੂੰ ਟਰੈਕ ਕਰਨ ਲਈ ਇੱਕ ਵੈੱਬ ਸਮਰਥਿਤ ਪਲੇਟਫਾਰਮ ਹੈ।
ਦੇਸ਼ ਨੂੰ ਕੋਵਿਡ ਸੰਕਟ ਕਰਕੇ ਬਣੇ ਹਾਲਾਤਾਂ ’ਚੋਂ ਕੱਢਣ ਲਈ ਕੇਂਦਰ ਸਰਕਾਰ ਨੇ ਰਾਸ਼ਟਰ ਨੂੰ ਸਵੈ-ਨਿਰਭਰ- ‘ਆਤਮਨਿਰਭਰ’ ਬਣਨ ਦਾ ਸੱਦਾ ਦਿੱਤਾ। ਇਸ ‘ਆਤਮਨਿਰਭਾਰ ਭਾਰਤ’ ਅਭਿਆਨ ਦੀ ਸ਼ੁਰੂਆਤ ਅਤੇ ਇਸਨੂੰ ਯਕੀਨੀ ਬਣਾਉਣ ਲਈ ਰਾਜਾਂ ਨੂੰ ਨੀਤੀਗਤ ਸੁਧਾਰਾਂ ਅਤੇ ਨਵੀਂ ਪਹਿਲਕਦਮੀਆਂ ਦੀ ਸ਼ੁਰੂਆਤ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਜਿਵੇਂ ਘਰੇਲੂ ਉਦਯੋਗ, ਐਮਐਸਐਮਈਜ਼, ਮਜ਼ਦੂਰ, ਪ੍ਰਵਾਸੀਆਂ, ਕਿਸਾਨਾਂ, ਮੱਧ ਵਰਗ, ਉਦਯੋਗ ਨੂੰ ਫੰਡਿੰਗ ਲਈ 29 ਲੱਖ ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਪੈਕੇਜ ਐਲਾਨ ਕੀਤਾ ਗਿਆ।
‘ਆਤਮ ਨਿਰਭਰ ਭਾਰਤ’ ਦੇ ਉਦੇਸ਼ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਪਹਿਲਾਂ ਹੀ ਸੁਧਾਰ ਏਜੰਡੇ ‘ਤੇ ਕੰਮ ਕਰ ਰਹੀ ਹੈ ਅਤੇ ਭਾਰਤ ਸਰਕਾਰ ਦੁਆਰਾ ਐਲਾਨੇ ਗਏ ਆਰਥਿਕ ਪੈਕੇਜ ਦੀ ਵੱਧ ਤੋਂ ਵੱਧ ਪਹੁੰਚ ਅਤੇ ਲਾਭ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ ਤਿਆਰ ਕਰ ਰਹੀ ਹੈ। ਇਸ ਪੈਕੇਜ ਦੇ ਹਿੱਸਿਆਂ ਨੂੰ ਸਮੇਂ ਸਿਰ ਲਾਗੂ ਕਰਨ ਅਤੇ ਰੀਅਲ-ਟਾਈਮ ਮੋਨੀਟਰਿੰਗ ਲਈ ਰਾਜ ਦੇ ਸਰਕਾਰੀ ਵਿਭਾਗਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਹਾਇਤਾ ਦੀ ਜ਼ਰੂਰਤ ਹੈ। ਆਤਮ ਨਿਰਭਰ ਟਰੈਕਰ (ਏ.ਐੱਨ.ਬੀ.),  ਏ.ਐੱਨ.ਬੀ. ਪੈਕੇਜ ਦੇ ਲਾਗੂਕਰਨ ਅਤੇ ਨਿਗਰਾਨੀ ਦੀ ਟਰੈਕਿੰਗ ਲਈ ਰਾਜ ਪੱਧਰੀ ਵੈੱਬ ਸਮਰਥਿਤ ਪਲੇਟਫਾਰਮ, ਇਹ ਸਹਾਇਤਾ ਪ੍ਰਦਾਨ ਕਰੇਗਾ। ਰਾਜ ਦੇ ਸਾਰੇ ਵਿਭਾਗਾਂ ਲਈ ਇਹ ਰੀਅਲ-ਟਾਈਮ ਫੈਸਿਲੀਟੇਸ਼ਨ ਟੂਲ ਸੂਬੇ ਦੀ ਆਤਮ-ਨਿਰਭਰ ਕਾਰਜ ਯੋਜਨਾ ਦੇ ਵਿਕਾਸ ਲਈ ਆਨਲਾਈਨ ਨਿਗਰਾਨੀ ਅਤੇ ਮਿਡ-ਕੋਰਸ ਸੁਧਾਰ ਕਾਰਜਾਂ ਵਿੱਚ ਸਹਾਇਤਾ ਕਰੇਗਾ।
ਇਸ ਪੈਕੇਜ ਨੂੰ 200 ਤੋਂ ਵੱਧ ਸਕੀਮਾਂ ਨਾਲ 50 ਤੋਂ ਜ਼ਿਆਦਾ ਵਿਭਾਗਾਂ ਵਿੱਚ ਚਲਾਇਆ ਗਿਆ ਹੈ ।ਏ.ਐੱਨ.ਬੀ. ਟਰੈਕਰ, ਇਕ ਕੇਂਦਰੀਕਿ੍ਰਤ ਵੈੱਬ ਅਤੇ ਮੋਬਾਈਲ ਅਨੁਕੂਲ ਪਲੇਟਫਾਰਮ, ਵਿਭਾਗਾਂ ਅਤੇ ਇਸਦੇ ਅਧਿਕਾਰੀਆਂ ਨੂੰ  ਵਿਭਾਗ ਨਾਲ ਸਬੰਧਤ 35 ਤੋਂ ਵੱਧ ਯੋਜਨਾਵਾਂ ਚਲਾਉਣ, ਉਨਾਂ ਦੀ ਮੌਜੂਦਾ ਸਥਿਤੀ ਦੀ ਨਿਗਰਾਨੀ ਕਰਨ, ਲਾਭਪਾਤਰੀ ਤੱਕ ਪਹੁੰਚ ਅਤੇ ਬਜਟ ਜਾਰੀ ਕਰਨ/ਵਰਤੋਂ,ਤੁਰੰਤ ਫੈਸਲੇ ਲੈਣ ਅਤੇ ਜ਼ਰੂਰੀ ਸੁਧਾਰਾਤਮਕ ਕਾਰਵਾਈਆਂ ਕਰਨ ਲਈ ਸਿੰਗਲ ਵਿੰਡੋ ਸਲਿਊਸ਼ਨ ਵਜੋਂ ਕੰਮ ਕਰਨ,ਸੈਕਟਰਾਂ ਵਿੱਚ ਯੋਜਨਾ ਦੇ ਲਾਗੂਕਰਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਣ ਲਈ ਡਾਟਾ ਵਿਸ਼ਲੇਸ਼ਣ ਕਰਨ ਆਦਿ ਕਾਰਜਾਂ ਵਿੱਚ ਸਹਾਇਤਾ ਕਰੇਗਾ। ਏ.ਐੱਨ.ਬੀ. ਟਰੈਕਰ ਰੀਅਲ ਟਾਈਮ ਵਰਤੋਂ ਅਤੇ ਡਾਟਾ ਵਿਸ਼ਲੇਸ਼ਣ ਲਈ ਇੱਕ ਉਪਭੋਗਤਾ ਅਨੁਕੂਲ, ਏਕੀਕਿ੍ਰਤ ਅਤੇ ਸਵੈ-ਵਿਆਖਿਆਤਮਕ ਕੇਂਦਰੀਕਿ੍ਰਤ ਪਲੇਟਫਾਰਮ ਪ੍ਰਦਾਨ ਕਰਦਾ ਹੈ।ਇਹ ਡੈਸ਼ਬੋਰਡ ਦੇ ਕੁਝ ਕਲਿੱਕਾਂ ਨਾਲ ਸੈਕਟਰਾਂ, ਵਿਭਾਗਾਂ, ਗਤੀਵਿਧੀਆਂ, ਦਖਲਅੰਦਾਜ਼ੀ ਅਤੇ ਸੂਚਕਾਂ ਨੂੰ ਐਡਿਟ ਕਰਨ ਅਤੇ ਤਿਆਰ ਕਰਨ ਅਤੇ ਤਿਆਰ ਕਰਨ ਦੀ ਆਗਿਆ ਦਿੰਦਾ ਹੈ। ਇਹ ਵਿਭਾਗਾਂ ਦੀਆਂ 200 ਤੋਂ ਵੱਧ ਗਤੀਵਿਧੀਆਂ, ਦਖਲ ਦੇ ਪੱਧਰ ਅਤੇ 300 ਤੋਂ ਵੱਧ ਢੁੱਕਵੇਂ ਸੂਚਕਾਂ ਦੀ ਨਿਗਰਾਨੀ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਦੀ ਇੱਕ ਹੋਰ ਵਿਸ਼ੇਸ਼ਤਾ ਬਜਟ ਦੇ ਪ੍ਰਬੰਧਨ ਅਤੇ ਵਰਤੋਂ ਦੀ ਹੈ।ਰਿਪੋਰਟਾਂ ਪੀਡੀਐਫ ਅਤੇ ਐਕਸਲ ਫਾਰਮੈਟ ਵਿੱਚ ਡਾਊਨਲੋਡ ਕਰਨ ਯੋਗ ਹਨ। ਡੈਸ਼ਬੋਰਡ ਉਪਭੋਗਤਾ-ਅਨੁਸਾਰ (ਮੁੱਖ ਮੰਤਰੀ, ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਵਿਭਾਗ ਦੇ ਮੁਖੀ) ਅਤੇ ਵਿਭਾਗ-ਅਨੁਸਾਰ ਪਹੁੰਚਣਯੋਗ ਹੈੈ  ਅਤੇ ਅਜਿਹਾ ਡੈਸਕਟੌਪ, ਲੈਪਟਾਪ, ਮੋਬਾਈਲ, ਟੈਬਲੇਟ ਦੀ ਵਰਤੋਂ ਜ਼ਰੀਏ ਕੀਤਾ ਜਾ ਸਕਦਾ ਹੈ।
ਏ.ਐੱਨ.ਬੀ. ਟਰੈਕਰ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਸਮਰਥਿਤ ਦੋ ਹੋਰ ਰਾਜਾਂ – ਹਰਿਆਣਾ ਅਤੇ ਕਰਨਾਟਕ ਵਿੱਚ ਵੀ ਲਾਂਚ ਕੀਤਾ ਗਿਆ ਹੈ।