ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੇਂਦਰੀ ਜੇਲ• ਅੰਮ੍ਰਿਤਸਰ ਵਿੱਚੋਂ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜਨ ਦੇ ਕਮਿਸਨਰ ਨੂੰ ਕਰਨ ਦੇ ਆਦੇਸ ਦਿੱਤੇ ਹਨ। ਇਸ ਦੇ ਨਾਲ ਹੀ ਉਨ•ਾਂ ਜੇਲ• ਸੁਰੱਖਿਆ ਲਈ ਜਿੰਮੇਵਾਰ ਵਿਅਕਤੀਆਂ ਨੂੰ ਪੈਂਡਿੰਗ ਜਾਂਚ ਦੇ ਨਾਲ ਤੁਰੰਤ ਮੁਅੱਤਲ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਿÂਹ ਘਟਨਾ ਜੋ ਸਵੇਰੇ 3.20 ਵਜੇ ਵਾਪਰੀ, ਦੇ ਵਾਪਰਨ ਦੇ ਦੋ ਘੰਟਿਆਂ ਦੇ ਅੰਦਰ ਅੰਦਰ ਏ ਡੀ ਜੀ ਪੀ ਜੇਲ•ਾਂ ਨੂੰ ਵਿੱਚ ਜੇਲ•ਾਂ ਦੀ ਸੁਰੱਖਿਆ ਪੂਰੀ ਚੌਕਸ ਕਰਨ ਦੇ ਆਦੇਸ ਦਿੰਦਿਆਂ ਕਿਹਾ ਕਿ ਭੱਜਣ ਵਾਲੇ ਹਵਾਲਾਤੀਆਂ ਨੂੰ ਫੜਨ ਲਈ ਸੂਬੇ ਪੱਧਰ ਉਤੇ ਤਲਾਸੀ ਮੁਹਿੰਮ ਵਿੱਢ ਦਿੱਤੀ ਹੈ। ਸੀਸੀਟੀਵੀ ਫੁਟੇਜ ਅਨੁਸਾਰ ਭੱਜਣ ਵਾਲੇ ਹਵਾਲਾਤੀਆਂ ਨੇ ਬੈਰਕ ਤੋੜਦਿਆਂ ਜੇਲ• ਦੀ ਅੰਦਰੂਨੀ ਤੇ ਬਾਹਰੀ ਦੀਵਾਰ ਟੱਪੀ ਹੈ।
ਸੁਰੱਖਿਆ ਵਿੱਚ ਕੁਤਾਹੀ ਦਾ ਗੰਭੀਰ ਨੋਟਿਸ ਲੈੰਦਿਆਂ ਮੁੱਖ ਮੰਤਰੀ ਨੇ ਇਸ ਜੇਲ• ਦੀ ਸੁਰੱਖਿਆ ਸਬੰਧੀ ਜਾਇਜ਼ਾ ਲੈਣ ਦੇ ਨਾਲ-ਨਾਲ ਜੇਲ• ਸੁਰੱਖਿਆ ਨੂੰ ਅੱਗੇ ਤੋਂ ਹੋਰ ਮਜਬੂਤ ਕਰਨ ਦੇ ਹੁਕਮ ਵੀ ਦਿੱਤੇ। ਉਨ•ਾਂ ਨੇ ਨਾ ਸਿਰਫ ਇਸ ਜੇਲ• ਦੇ ਬਲਕਿ ਸੂਬੇ ਭਰ ਦੀਆਂ ਸਾਰੀਆਂ ਜੇਲ•ਾਂ ਦੀ ਸਖਤ ਸੁਰੱਖਿਆ ਦੇ ਹੁਕਮ ਦਿੱਤੇ।
ਜੇਲ• ਦੇ ਗਾਰਡਾਂ ਨੂੰ ਜੇਲ ਵਿੱਚ ਮੌਜੂਦ ਹੋਰਨਾਂ ਕੈਦੀਆਂ ਨੇ ਇਨ•ਾਂ ਤਿੰਨਾਂ ਹਵਾਲਾਤੀਆਂ ਦੇ ਜੇਲ• ਤੋਂ ਭੱਜਣ ਸਬੰਧੀ ਸੁਚੇਤ ਕੀਤਾ ਸੀ, ਜਿਨ•ਾਂ ਵਿੱਚ ਇਸ ਜੇਲ• ਤੋਂ ਭੱਜੇ ਇਕ ਕੈਦੀ ਦਾ ਭਰਾ ਵੀ ਸ਼ਾਮਲ ਹੈ। ਮੁੱਢਲੀ ਜਾਂਚ ਅਨੁਸਾਰ ਭੱਜਣ ਵਾਲਿਆਂ ਨੂੰ ਹਾਲੇ ਤੱਕ ਬਾਹਰੋਂ ਕਿਸੇ ਵੀ ਤਰ•ਾਂ ਦੀ ਮੱਦਦ ਦਾ ਸਬੂਤ ਨਹੀ ਸੀ ਮਿਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਹਾਤਾ ਨੰਬਰ 2 ਦੀ ਬੈਰਕ ਨੰਬਰ 7 ਦੇ 61 ਕੈਦੀਆਂ ਵਿੱਚੋਂ ਿÂਹ ਤਿੰਨ ਹਵਾਲਾਤੀ ਕੈਦੀ ਆਪਣੇ ਆਪ ਭੱਜੇ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਹੋਰ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਭੱਜਣ ਵਾਲਿਆਂ ਨੇ ਬੈਰਕ ਦੀ ਕੰਧ ਵਿੱਚੋਂ 10 ਇੱਟਾਂ ਕੱਢ ਕੇ ਮੋਗਰਾ ਬਣਾ ਲਿਆ ਸੀ। ਪਹਿਲਾ ਉਨ•ਾਂ ਅੰਦਰੂਨੀ ਕੰਧ ਟੱਪੀ ਜੋ ਕਿ 16 ਫੁੱਟ ਦੇ ਕਰੀਬ ਉੱਚੀ ਸੀ ਅਤੇ ਫੇਰ ਬਾਹਰੀ ਦੀਵਾਰ ਟੱਪੀ ਜੋ ਕਿ 21 ਫੁੱਟ ਦੇ ਕਰੀਬ ਉੱਚੀ ਸੀ।ਇਸ ਨੂੰ ਟੱਪਣ ਲਈ ਉਨ•ਾਂ ਸਟੀਲ ਬਾਰ ਦੀ ਹੁੱਕ ਦਾ ਇਸਤੇਮਾਲ ਕੀਤਾ ਅਤੇ ਪੌੜੀ ਬਣਾਉਣ ਲਈ ਰਜਾਈ ਦੇ ਕਵਰ ਦੀ ਵਰਤੋਂ ਕੀਤੀ।ਅੰਤ ਵਿੱਚ ਉਹ ਟਾਵਰ ਨੰਬਰ 10 ਕੋਲੋਂ ਜੇਲ• ਕੰਪਲੈਕਸ ਵਿੱਚੋਂ ਭੱਜ ਗਏ ਜਿਹੜਾ ਸੀਸੀਟੀਵੀ ਵਿੱਚ ਕਵਰ ਨਹੀਂ ਹੁੰਦਾ।
ਭੱਜਣ ਵਾਲੇ ਹਵਾਲਾਤੀਆਂ ਵਿੱਚੋਂ ਇਕ ਦੀ ਪਛਾਣ ਵਿਸਾਲ ਪੁੱਤਰ ਸਤੀਸ ਕੁਮਾਰ ਉਮਰ 22 ਸਾਲ ਵਾਸੀ ਅਰਾ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਖਿਲਾਫ ਥਾਣਾ ਛੇਹਰਟਾ ਵਿੱਚ 2 ਅਪ੍ਰੈਲ 2019 ਨੂੰ ਪੋਸਕੋ ਐਕਟ ਦੀ ਧਾਰਾ 376 ਤਹਿਤ 51 ਨੰਬਰ ਐਫ ਆਈ ਆਰ ਦਰਜ ਸੀ।ਉਹ ਜੇਲ• ਵਿੱਚ 5 ਅਪ੍ਰੈਲ 2019 ਤੋਂ ਬੰਦ ਸੀ। ਬਾਕੀ ਦੋ ਭਰਾ ਹਨ ਜਿਨ•ਾਂ ਦੀ ਪਛਾਣ ਗੁਰਪ੍ਰੀਤ ਪੁੱਤਰ ਸੁਖਦੇਵ ਸਿੰਘ ਉਮਰ 34 ਸਾਲ ਤੇ ਜਰਨੈਲ ਪੁੱਤਰ ਸੁਖਦੇਵ ਸਿੰਘ ਉਮਰ 25 ਸਾਲ ਵਾਸੀ ਚੰਡੀਗੜ• ਰੋਡ, ਖਡੂਰ ਸਾਹਿਬ, ਤਰਨਤਾਰਨ ਵਜੋਂ ਹੋਈ। ਇਨ•ਾਂ ਖਿਲਾਫ ਅੰਮ੍ਰਿਤਸਰ ਬੀ ਡਵੀਜਨ ਥਾਣੇ ਵਿੱਚ ਆਈ ਪੀ ਸੀ ਦੀ ਧਾਰਾ 379-ਬੀ ਤੇ 395 ਤਹਿਤ ਐਫ ਆਈ ਆਰ ਨੰਬਰ 165/18 ਅਤੇ ਆਈ ਪੀ ਸੀ ਦੀ ਧਾਰਾ 399, 402 ਤਹਿਤ ਐਫ ਆਈ ਆਰ ਨੰਬਰ 41/19 ਦਰਜ ਸੀ। ਇਹ ਦੋਵੇਂ ਜੇਲ• ਵਿੱਚ 8 ਜੁਲਾਈ 2019 ਤੋਂ ਬੰਦ ਸੀ।
ਡੀ ਜੀ ਪੀ ਨੇ ਦੱਸਿਆ ਕਿ ਭੱਜਣ ਵਾਲੇ ਵਿਸਾਲ ਦਾ ਭਰਾ ਗੌਰਵ ਵੀ ਉਸੇ ਬੈਰਕ ਵਿੱਚ ਸੀ ਜੋ ਨਹੀ ਭੱਜਿਆ।

English





