ਦਿੱਲੀ ,ਮਈ ੧੩, 2021: ਉਪ ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਨੇ ਈਦ-ਉਲ-ਫਿਤਰ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਨਿਮਨਲਿਖਿਤ ਹੈ-
“ਈਦ-ਉਲ-ਫਿਤਰ ਦੇ ਆਨੰਦਮਈ ਅਵਸਰ ‘ਤੇ ਮੈਂ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਈਦ-ਉਲ-ਫਿਤਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਸਮਾਪਤ ਹੋਣ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਸਮੁਦਾਇਕ ਭਾਈਚਾਰੇ ਤੇ ਇਕਜੁੱਟਤਾ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਡੇ ਜੀਵਨ ਵਿੱਚ ਦਇਆ, ਪਰਉਪਕਾਰ ਅਤੇ ਉਦਾਰਤਾ ਦੀ ਭਾਵਨਾ ਅਤੇ ਮਹੱਤਵ ਨੂੰ ਮਜ਼ਬੂਤ ਕਰਦਾ ਹੈ।
ਸਾਡੇ ਦੇਸ਼ ਵਿੱਚ, ਤਿਉਹਾਰ ਹਮੇਸ਼ਾ ਅਜਿਹੇ ਅਵਸਰ ਹੁੰਦੇ ਹਨ ਜਿਨ੍ਹਾਂ ਵਿੱਚ ਪਰਿਵਾਰ ਅਤੇ ਮਿੱਤਰ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ। ਲੇਕਿਨ ਕੋਵਿਡ-19 ਆਲਮੀ ਮਹਾਮਾਰੀ ਤੋਂ ਉਤਪੰਨ ਸਥਿਤੀ ਨੂੰ ਦੇਖਦੇ ਹੋਏ, ਮੈਂ ਦੇਸ਼ਵਾਸੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਕੋਵਿਡ-ਸਿਹਤ ਅਤੇ ਸਵੱਛਤਾ ਸਬੰਧੀ ਪ੍ਰੋਟੋਕੋਲਸ ਦਾ ਪਾਲਣ ਕਰਦੇ ਹੋਏ ਇਸ ਪੁਰਬ ਨੂੰ ਮਨਾਉਣ।
ਮੈਂ ਕਾਮਨਾ ਕਰਦਾ ਹਾਂ ਕਿ ਈਦ-ਉਲ-ਫਿਤਰ ਨਾਲ ਜੁੜੇ ਮਹਾਨ ਆਦਰਸ਼ ਸਾਡੇ ਜੀਵਨ ਨੂੰ ਸ਼ਾਂਤੀ, ਸਦਭਾਵ ਅਤੇ ਮਾਨਵਤਾ ਦੀ ਭਾਵਨਾ ਨਾਲ ਮਜ਼ਬੂਤ ਕਰਨ।”

English






