ਉਦਯੋਗਾਂ ਨੂੰ ਪੱਤਰ ਲਿਖ ਕੇ ਕੀਤੀ ਸ਼ਲਾਘਾ
ਚੰਡੀਗੜ, 20 ਮਈ :
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕੋਵਿਡ -19 ਵਿਰੁੱਧ ਪੰਜਾਬ ਦੀ ਲੜਾਈ ਵਿਚ ਸਹਾਇਤਾ ਦੇਣ ਅਤੇ ਮਰੀਜ਼ਾਂ ਦੇ ਇਲਾਜ਼ ਲਈ ਪੀਪੀਈ ਕਿੱਟਾਂ ਤੇ ਹੋਰ ਲੋੜੀਂਦੇ ਉਪਕਰਣ ਵਿਕਸਿਤ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਸੂਬੇ ਦੇ ਉਦਯੋਗਾਂ ਦੀ ਪ੍ਰਸ਼ੰਸਾ ਕੀਤੀ ਹੈ ।
ਉਦਯੋਗਾਂ ਨੂੰ ਲਿਖੇ ਪੱਤਰ ਵਿੱਚ ਸ੍ਰੀ ਅਰੋੜਾ ਨੇ ਉਦਯੋਗਾਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਅਤੇ ਬਾਡੀ ਕਵਰਜ਼ ਦੀ ਯੋਗ ਸੰਸਥਾਵਾਂ ਐਸਆਈਟੀਆਰਏ / ਡੀਆਰਡੀਓ ਤੋਂ ਸਫਲਤਾਪੂਰਵਕ ਟੈਸਟ ਕੀਤੇ ਜਾਣ ਅਤੇ ਇਨ•ਾਂ ਉਪਕਰਣਾਂ ਨੁੰ ਵਰਤਨ ਸਬੰਧੀ ਮਨਜ਼ੂਰੀ ਮਿਲਣ ‘ਤੇ ਵਧਾਈ ਦਿੱਤੀ।
ਪੰਜਾਬ ਨਾਲ ਸਬੰਧਤ 59 ਉਦਯੋਗਾਂ ਦੇ ਨਮੂਨਿਆਂ ਵਿੱਚੋਂ ਲੁਧਿਆਣਾ ਦੇ 56, ਕਪੂਰਥਲਾ, ਜਲੰਧਰ ਅਤੇ ਮੁਹਾਲੀ ਦੇ ਇਕ-ਇਕ ਨਮੂਨੇ ਨੂੰ ਸਮਰੱਥ ਅਥਾਰਟੀ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ।
ਸ੍ਰੀ ਅਰੋੜਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਰਾਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਦਯੋਗਾਂ ਨੇ ਕੋਵਿਡ -19 ਮਹਾਂਮਾਰੀ ਕਾਰਨ ਪੈਦਾ ਹੋਈ ਸੰਕਟਕਾਲੀ ਘੜੀ ਦੌਰਾਨ ਰਾਸ਼ਟਰ ਦੇ ਸੱਦੇ ਦਾ ਭਰਵਾਂ ਹੁੰਗਾਰਾ ਦਿੱਤਾ ਹੈ ।
ਉਦਯੋਗਾਂ ਨੂੰ ਸਾਰੇ ਉੱਦਮਾਂ ਵਿੱਚ ਸਰਕਾਰ ਦੀ ਸਰਗਰਮ ਸਹਾਇਤਾ ਦਾ ਭਰੋਸਾ ਦਿੰਦਿਆਂ ਮੰਤਰੀ ਨੇ ਉਨ•ਾਂ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੀਪੀਈ ਬਾਡੀ ਕਵਰਜ ਦੇ ਨਿਰਮਾਣ ਵਿੱਚ ਉੱਚਤਮ ਕੁਆਲਟੀ ਦੇ ਮਿਆਰ ਕਾਇਮ ਰੱਖੇ ਜਾਣ, ਅਤੇ ਇਸਦੀ ਲਈ ਢੁਕਵੀਂ ਕੀਮਤ ਰੱਖੀ ਜਾਵੇ ਤਾਂ ਜੋ ਇਹ ਵਿਆਪਕ ਰੂਪ ਵਿੱਚ ਉਪਲਬਧ ਹੋ ਸਕਣ ਅਤੇ ਵਾਇਰਸ ਵਿਰੁੱਧ ਲੋੜੀਂਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

English






