ਰੂਪਨਗਰ, 17 ਮਈ , 2021 :
ਜ਼ਿਲੇ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਬੈਂਕਿੰਗ ਸੇਵਾਵਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸ੍ਰੀਮਤੀ ਸੋਨਾਲੀ ਗਿਰੀ, ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਵਿੱਚ ਬੈਂਕਾਂ ਦੀ ਵਰਕਿੰਗ ਲਈ
ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਰੂਪਨਗਰ ਵਿੱਚ ਬੈਂਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10:00 ਵਜੇ 50 ਫੀਸਦੀ ਸਟਾਫ ਸ਼ਕਤੀ ਨਾਲ ਖੁੱਲ੍ਹਣਗੇ ਅਤੇ ਦੁਪਹਿਰ 2:00 ਵਜੇ ਤੱਕ
ਬੈਂਕਾਂ ਵਿਚ ਪਬਲਿਕ ਡੀਲਿੰਗ ਕੀਤੀ ਜਾਵੇਗੀ l ਜਨਤਕ ਕਾਰੋਬਾਰ ਲਈ ਸਾਰੇ ਬੈਂਕ ਦੁਪਹਿਰ 2 ਵਜੇ ਹਰ ਤਰਾਂ ਬੰਦ ਹੋ ਜਾਣਗੇ ਜਦਕਿ ਸ਼ਾਮ 4 ਵਜੇ ਤਕ ਬੈਂਕ ਸ਼ਾਖਾਵਾਂ ਨੂੰ ਬੰਦ ਕੀਤਾ ਜਾਵੇਗਾ l ਸ਼ਨੀਵਾਰ ਅਤੇ ਐਤਵਾਰ ਬੈਂਕ ਪੂਰੀ ਤਰ੍ਹਾਂ ਬੰਦ ਰਹਿਣਗੇ l ਏਟੀਐਮ ਸਰਵਿਸਿਜ਼ ਹਫ਼ਤੇ ਦੇ ਸਾਰੇ ਦਿਨ ਚੌਵੀ ਘੰਟੇ ਖੁੱਲੀ ਰਹੇਗੀ l ਇਨ੍ਹਾਂ ਏਟੀਐਮਜ਼ ਤੇ ਤੈਨਾਤ ਸਕਿਉਰਿਟੀ ਗਾਰਡ ਤੇ ਕੇਅਰਟੇਕਰਜ਼ ਨੂੰ ਕਰਫਿਊ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ l ਬੈਂਕ ਕਰਮਚਾਰੀਆਂ ਦੇ ਸ਼ਨਾਖਤੀ ਕਾਰਡ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ l

English




