ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਕੋਵਿਡ-19 ਵੈਕਸੀਨੇਸ਼ਨ ਕੈਂਪ 21 ਮਈ ਨੂੰ

ਆਪਣਾ ਆਧਾਰ ਕਾਰਡਡਿਸਬਿਲਟੀ ਸਰਟਫ਼ਿਕੇਟ ਨਾਲ ਲੈ ਕੇ ਆਉਣ

ਬਰਨਾਲਾ, ਮਈ 20, 2021:

ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਦਿਵਿਆਂਗ/ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਕੋਵਿਡ—19 ਟੀਕਾਕਰਣ ਕੈਂਪ 21 ਮਈ, 2021 ਨੂੰ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਸਕੂਲ ਫਾਰ ਡਿਫਰੇਂਟਿਲੀ ਐਬਲਡ ਚਿਲਡਰਨ (ਗੂੰਗੇ ਬਹਿਰੇ ਬੱਚਿਆਂ ਦਾ ਸਕੂਲ) ਪਵਨ ਸੇਵਾ ਸੰਮਤੀ, ਨੇੜੇ ਵਾਲਮੀਕ ਚੌਂਕ, ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਤੇਅਵਾਸਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ 45 ਸਾਲ ਤੱਕ ਦੇ ਵਿਅਕਤੀ ਆਪਣਾ ਆਧਾਰ ਕਾਰਡ ਅਤੇ ਸਰਕਾਰ ਵੱਲੋਂ ਜਾਰੀ ਡਿਸਬਿਲਟੀ (ਅਪਹਾਜਤਾ) ਸਰਟੀਫਿਕੇਟ ਨਾਲ ਲੈ ਕੇ ਆਉਣ। ਸਾਰੇ ਦਿਵਿਆਂਗ ਵਿਅਕਤੀਆਂ/ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਵੈਕਸੀਨ ਲਗਵਾਈ ਜਾਵੇ ਤਾਂ ਕਰੋਨਾ ਦੀ ਮਾਹਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।