ਕਰਫਿਊ ਸਬੰਧੀ ਪੁਲਿਸ ਸਹਾਇਤਾ ਲੈਣ ਲਈ 112 ਡਾਇਲ ਕਰੋ

 

ਚੰਡੀਗੜ 26 ਮਾਰਚ : ਪੰਜਾਬ ਪੁਲਿਸ ਨੇ ਆਮ ਜਨਤਾ ਲਈ ਇੱਕ ਸਮਰਪਿਤ ਨੰਬਰ ‘112’ ਦਾ ਐਲਾਨ ਕੀਤਾ ਹੈ ਜੋ ਕਰਫਿਊ ਨਾਲ ਜੁੜੇ ਕਿਸੇ ਵੀ ਪੁਲਿਸ ਮਸਲੇ ਨੂੰ ਹੱਲ ਕਰਨ ਲਈ ਕਰਫਿਊ ਹੈਲਪਲਾਈਨ ਵਜੋਂ ਸਹਾਇਤਾ ਕਰੇਗਾ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਭਰ ਤੋਂ ਕਿਸੇ ਵਿਅਕਤੀ ਵੱਲੋਂ ਐਮਰਜੈਂਸੀ ਦੌਰਾਨ ਹਸਪਤਾਲ ਜਾਣਖਾਣਾਕਰਿਆਨਾਦਵਾਈਆਂ ਦੀ ਸਪਲਾਈਐਲ.ਪੀ.ਜੀ. ਸਿਲੰਡਰ ਵਰਗੀਆਂ ਸਹੂਲਤਾਂ ਦੀ ਜਾਣਕਾਰੀ ਜਾਂ ਮੱਦਦ ਲਈ 112 ਡਾਇਲ ਕਰ ਸਕਦਾ ਹੈ। ਨਾਲ ਹੀ ਜਰੂਰੀ ਸਮਾਨ ਲਿਜਾਣ ਵਾਲੇ ਟਰੱਕਾਂ ਦੀ ਬੇਰੋਕ ਆਵਾਜਾਈ ਅਤੇ ਈ-ਕਾਮਰਸ ਕੰਪਨੀਆਂ ਦੁਆਰਾ ਸਮਾਨ ਦੀ ਵੰਡ ਵਿੱਚ ਮੁਸ਼ਕਿਲ ਬਾਰੇ ਇਸ ਨੰਬਰ ਤੇ ਕਾਲ ਕਰ ਸਕਦਾ ਹੈ।