ਰੂਪਨਗਰ 28 ਮਈ 2021
ਕੋਵਿਡ-19 ਦੀ ਮਹਾਂਮਾਰੀ ਨੇ ਅੱਜ ਪੂਰੇ ਵਿਸ਼ਵ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਮਹਾਂਮਾਰੀ ਤੋ ਸਾਡਾ ਪੰਜਾਬ ਵੀ ਜੂਝ ਰਿਹਾ ਹੈ।ਇਸ ਦੋਰਾਨ ਬੱਚਿਆਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਅਪੀਲ ਕੀਤੀ ਕਿ ਸਰਕਾਰ ਵੱਲੋਂ ਹਿਦਾਇਤਾਂ ਅਨੁਸਾਰ ਜ਼ਿਲੇ ਦੇ ਹਰ ਉਸ ਬੱਚੇ ਦੀ ਸ਼ਨਾਖਤ ਕਰਨੀ ਜ਼ਰੂਰੀ ਹੈ ਜਿਸਦੇ ਮਾਤਾ, ਪਿਤਾ/ ਦੋਹਾਂ ਜਾਂ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਦੀ ਮੌਤ ਕੋਵਿਡ-19 ਜਿਹੀ ਭਿਆਨਕ ਮਹਾਂਮਾਰੀ ਨਾਲ ਹੁੰਦੀ ਹੈ ਅਤੇ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਹਿੰਦਾ।ਇਸ ਤੋਂ ਇਲਾਵਾ ਜੇਕਰ ਕਿਸੇ ਬੱਚੇ ਨੂੰ ਸਿੱਖਿਆ,ਸੁਰੱਖਿਆ,ਜਾਂ ਘਰੇਲੂ ਹਿੰਸਾ ਦੋਰਾਨ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਰੰਤ ਚਾਈਲਡ ਹੈਲਪ ਲਾਈਨ ਨੰ.1098,ਜ਼ਿਲਾ ਬਾਲ ਸੁਰੱਖਿਆ ਅਫਸਰ 9417930299,ਲੀਗਲ ਕਮ ਪ੍ਰੋਬੇਸ਼ਨ ਅਫਸਰ 9888652149, ਬਾਲ ਸੁਰੱਖਿਆ ਅਫਸਰ 9888276702, ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਅਨੰਦਪੁਰ ਸਾਹਿਬ 9855139819, ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂਰਪੁਰ ਬੇਦੀ ਅਤੇ ਮੋਰਿੰਡਾ 9115897980, ਬਾਲ ਵਿਕਾਸ ਪ੍ਰੋਜੈਕਟ ਅਫਸਰ ਰੂਪਨਗਰ 9417833511 ਜਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਚਮਕੋਰ ਸਾਹਿਬ 9855441704 ਤੇ ਸੰਪਰਕ ਕੀਤਾ ਜਾਵੇ ਤਾਂ ਜ਼ੋ ਇਨਾ ਬੱਚਿਆਂ ਦੀ ਤੁਰੰਤ ਸੰਭਾਲ ਕੀਤੀ ਜਾ ਸਕੇ। ਇਸ ਤੋਂ ਇਲਾਵਾ ਅਗਰ ਕਿਸੇ ਦੇ ਮਾਤਾ ਪਿਤਾ ਜਾਂ ਸਰਪ੍ਰਸਤ ਨੂੰ ਕਰੋਨਾ ਹੋਣ ਕਾਰਨ ਹਸਪਤਾਲ ਦਾਖਲ ਹੋਣ ਕਰਕੇ ਪਿੱਛੋਂ ਘਰ ਵਿੱਚ ਨਾਬਾਲਗ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ ਜ਼ਿਲਾ ਪ੍ਰਸ਼ਾਸ਼ਨ ਦੁਆਰਾ ਅਜਿਹੇ ਬੱਚਿਆਂ ਦੀ ਦੇਖ ਰੇਖ ਲਈ (ਜਦੋਂ ਤੱਕ ਮਾਤਾ ਪਿਤਾ ਹਸਪਤਾਲ ਵਿੱਚ ਹਨ ) ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਅਜਿਹੇ ਸੰਦੇਸ਼ ਜ਼ੋ ਬੱਚੇ ਦੇ ਮਾਤਾ ਪਿਤਾ ਦੀ ਮੌਤ ਹੋਣ ਤੋਂ ਬਾਅਦ ਗੋਦ ਦੇਣ ਲਈ ਪੇਸ਼ਕਸ਼ ਕਰਦੇ ਹਨ ਉਹ ਗੈਰ ਕਾਨੂੰਨੀ ਹੈ ਤਾਂ ਉਹ ਵੀ ਉਕਤ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ । ਇਹ ਨੰਬਰ 24 ਘੰਟੇ ਉਪਲੱਬਧ ਰਹਿਣਗੇ।

English




