ਤਹਿਸੀਲਦਾਰ ਚੋਣਾਂ ਨੇ ਫਿਰੋਜ਼ਪੁਰ ਵਾਸੀਆਂ ਨੂੰ ਵੋਟ ਬਣਵਾਉਣ ਦੀ ਕੀਤੀ ਅਪੀਲ

news makahni
news makhani

ਕਿਹਾ, ਫਾਰਮ ਭਰ ਕੇ ਸਬੰਧਤ ਬੂਥ ਲੈਵਲ ਅਫਸਰ, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਦਫਤਰ ਜਾਂ ਜਿਲ੍ਹਾ ਚੋਣ ਦਫਤਰ ਵਿਖੇ ਕਰਵਾ ਸਕਦੇ ਹਨ ਜਮ੍ਹਾ
ਫਿਰੋਜ਼ਪੁਰ 9 ਜੂਨ  2021  ਤਹਸੀਲਦਾਰ ਚੋਣਾਂ ਫਿਰੋਜ਼ਪੁਰ ਸ੍ਰੀ. ਚਾਂਦ ਪ੍ਰਕਾਸ਼ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ ਯੋਗਤਾ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਤੇ ਜਿਨ੍ਹਾਂ ਦੀ ਵੋਟ ਅਜੇ ਤੱਕ ਨਹੀਂ ਬਣੀ ਹੈ, ਉਹ ਆਪਣੀ ਵੋਟ ਬਣਵਾਉਣ ਲਈ ਫਾਰਮ ਨੰ. 6 ਭਰ ਕੇ ਸਬੰਧਤ ਬੂਥ ਲੈਵਲ ਅਫਸਰ, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਦਫਤਰ ਜਾਂ ਜਿਲ੍ਹਾ ਚੋਣ ਦਫਤਰ, ਫਿਰੋਜ਼ਪੁਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਫਾਰਮ ਆਨ-ਲਾਈਨ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ www.nvsp.in ਜਾਂ www.voterportal.eci.gov.in ਤੇ ਜਾਂ ਭਾਰਤ ਚੋਣ ਕਮਿਸ਼ਨ ਦੀ ਐਪਲੀਕੇਸ਼ਨ Voter Helpline App ਰਾਹੀਂ ਵੀ ਭਰਿਆ ਜਾ ਸਕਦਾ ਹੈ।
ਤਹਿਸੀਲਦਾਰ ਚੋਣਾਂ ਸ਼੍ਰੀ ਚਾਂਦ ਪ੍ਰਕਾਸ਼ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨੋਜਵਾਨਾਂ ਦੀ ਵੋਟਰ ਸੂਚੀ ਵਿੱਚ 100 ਪ੍ਰਤੀਸ਼ਤ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਜਿਲ੍ਹੇ ਦੀਆਂ ਸਾਰੀਆਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਕੈਂਪਸ ਅੰਬੈਸਡਰ ਨਿਯੁਕਤ ਕੀਤੇ ਗਏ ਹਨ ਤੇ ਚੋਣ ਸਾਖ਼ਰਤਾ ਕਲੱਬ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕੈਂਪਸ ਅੰਬੈਸਡਰਾਂ ਲਈ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਇਲੈਕਸ਼ਨ ਸਟਾਰ ਪ੍ਰੋਗਰਾਮ ਚਲਾਇਆ ਗਿਆ ਹੈ, ਜਿਸ ਵਿੱਚ ਹਰ ਮਹੀਨੇ ਸਭ ਤੋਂ ਵੱਧ ਈ-ਐਪਿਕ ਡਾਊਨ ਲੋਡ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ਇਲੈਕਸ਼ਨ ਸਟਾਰ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ।
ਤਹਿਸੀਲਦਾਰ ਚੋਣਾਂ ਵੱਲੋਂ ਅੱਗੇ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਵਿਅਕਤੀ ਨੇ ਵੋਟਿੰਗ ਪ੍ਰਕਿਰਿਆ ਸਬੰਧੀ ਆਪਣੀ ਕੋਈ ਵੀ ਸ਼ਿਕਾਇਤ, ਸੁਝਾਅ, ਜਾਣਕਾਰੀ ਦੇਣੀ ਹੈ ਤਾਂ ਉਹ ਟੋਲ ਫ੍ਰੀ ਵੋਟਰ ਹੈਲਪ ਲਾਈਨ ਨੰ. 1950 ਤੇ ਸੰਪਰਕ ਕਰ ਸਕਦਾ ਹੈ।