ਕੋਕਾ ਕੋਲਾ ਕੰਪਨੀ ਨੇ ਰੈਡ ਕਰਾਸ ਨੂੰ ਭੇਂਟ ਕੀਤੇ 5 ਆਕਸੀਜਨ ਕੰਸਟਰੈਟਰ

ਸੰਸਥਾਵਾਂ ਦੀ ਮਦਦ ਨੂੰ ਕਦੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ-ਵਧੀਕ ਡਿਪਟੀ ਕਮਿਸ਼ਨਰ

ਅੰਮਿ੍ਰਤਸਰ, 10 ਜੂਨ  2021  ਕੋਵਿਡ 19 ਦੌਰਾਨ ਜ਼ਿਲੇ ਦੀਆਂ ਕਈ ਐਨਜੀਓਜ਼ ਵਲੋਂ ਰੈਡ ਕਰਾਸ ਦੀ ਮਦਦ ਕੀਤੀ ਗਈ ਹੈ। ਉਸ ਮਦਦ ਵਿੱਚ ਕਈ ਸੰਸਥਾਵਾਂ ਵਲੋਂ ਰਾਸ਼ਨਦਵਾਈਆਂਕੱਪੜੇ ਖਾਣਾ ਆਦਿ ਰੈਡ ਕਰਾਸ ਰਾਹੀਂ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਨਾਂ ਸੰਸਥਾਵਾਂ ਵਲੋਂ ਦਿੱਤੀ ਗਈ ਮੱਦਦ ਨੂੰ ਕਦੇ ਵੀ ਅਣਗੋਲਿਆ ਨਹੀਂ ਕੀਤਾ ਜਾ ਸਕਦਾ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਨੇ ਕੋਕਾ ਕੋਲਾ ਕੰਪਨੀ ਦੇ ਜੀ.ਐਮ. ਸੰਜੀਵ ਕੁਮਾਰ ਵਲੋਂ ਰੈਡ ਕਰਾਸ ਨੂੰ 5 ਆਕਸੀਜਨ ਕੰਸਟਰੈਟਰ ਪ੍ਰਾਪਤ ਕਰਨ ਸਮੇਂ ਕੀਤਾ। ਸ੍ਰੀ ਅਗਰਵਾਲ ਨੇ ਕੋਕਾ ਕੋਲਾ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਆਕਸੀਜਨ ਕੰਸਟਰੈਟਰਾਂ ਨੂੰ ਸਰਕਾਰੀ ਹਸਪਤਾਲ ਵਿਖੇ ਲੋੜਵੰਦਾਂ ਦੀ ਮੱਦਦ ਲਈ ਵਰਤਿਆ ਜਾ ਸਕੇਗਾ। ਉਨਾਂ ਕਿਹਾ ਕਿ ਇਸ ਆਕਸੀਜਨ ਕੰਸਟਰੈਟਰਾਂ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਰੈਡ ਕਰਾਸ ਵਲੋਂ ਬਹੁਤ ਹੀ ਘੱਟ ਕਿਰਾਏ ਤੇ ਆਕਸੀਜਨ ਕਸੰਟਰੈਟਰ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਘਰ ਬੈਠੇ ਹੀ ਆਪਣਾ ਇਲਾਜ ਕਰ ਸਕਣ।

ਜੀ.ਐਮ. ਸੰਜੀਵ ਕੁਮਾਰ ਕੋਕਾ ਕੋਲਾ ਕੰਪਨੀ ਤੋਂ ਆਕਸੀਜਨ ਕੰਸਟਰੈਟਰ ਪ੍ਰਾਪਤ ਕਰਦੇ ਸ੍ਰੀ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ