ਮਾਹਿਰਾਂ ਦੀ ਸਲਾਹ ਤੋ ਬਿਨਾਂ ਕਿਸਾਨ ਖੇਤੀ ਜਹਿਰਾਂ ਦੀ ਵਰਤੋ ਕਰਨ ਤੋ ਗੁਰੇਜ਼ ਕੀਤਾ ਜਾਵੇ : ਡਾ: ਸਰਬਜੀਤ ਸਿੰਘ ਔਲਖ

news makahni
news makhani

ਗੁਰਦਾਸਪੁਰ 18 ਜੂਲ 2021 ਸਹਿਯੋਗੀ ਨਿਰਦੇਸਕ ( ਸਿਖਲਾਈ ) , ਕ੍ਰਿਸ਼ੀ ਵਿਗਿਆਨ ਕੈਦਜ਼ਦਰ , ਗੁਰਦਾਸਪੁਰ ਡਾ: ਸਰਬਜੀਤ ਸਿੰਘ ਔਲਖ ਦੀ ਅਗਵਾਈ ਹੇਠ ਕੇ. ਵੀ. ਕ. ਦੀ ਟੀਮ ਵਲੋ ਵੱਖ ਵੱਖ ਪਿੰਡਾਂ ਦਾ ਦੌਰਾਂ ਕੀਤਾ ਗਿਆ । ਇਸ ਮੌਕੇ ਤੇ ਕਿਸਾਨਾ ਨਾਲ ਗੱਲਬਾਤ ਕਰਦਿਆ ਡਾ; ਔਲਖ ਨੇ ਦੱਸਿਆ ਕਿ ਬਾਸਮਤੀ ਦੀ ਫਸਲ ਤੇ ਸਰਕਾਰ ਵਲੋ ਬੈਨ ਕੀਤੀਆ ਵੱਖ ਵੱਖ ਜਹਿਰਾਂ ਜਿੰਨਾਂ ਵਿੱਚ ਐਸੀਫੇਟ, ਟ੍ਰਾਈਜੋਫਾਸ , ਬਾਇਆਮਿਥੋਕਸਮ, ਕਾਰਬੈਡਾਜਿੰਮ, ਟ੍ਰਾਈਸਾਈਕਲਾਜੋਲ , ਬੁਪਰੋਫੇਜਿਨ , ਕਾਰਬੋਫਿਊਰੋਨ, ਪ੍ਰੋਪੀਕੋਨਾਜੋਲ, ਥਾਇੳਫਿਨੇਟ ਮੀਥਾਇਲ ਆਦਿ ਖੇਤੀ ਜਹਿਰਾਂ ਦੀ ਵਰਤੋ ਬਿਲਕੁਲ ਨਾ ਕਰਨ । ੳਨ੍ਹਾ ਕਿਹਾ ਕਿ ਬਾਸਮਤੀ ਦੇ ਪੈਰ ਗਾਲੇ ਰੋਗ ਦੀ ਰੋਕਥਾਮ ਲਈ ਕਿਸਾਨ ਵੀਰਾਂ ਨੂੰ ਟਰਾਈਕੋਡਰਮਾਂ ਨਾਮ ਦੇ ਪਾਊਡਰ ਨਾਲ ਬੀਜ ਅਤੇ ਪਨੀਰੀ ਦੀਆਂ ਜੜ੍ਹਾਂ ਸੋਧਣ ਤੋ ਬਾਅਦ ਖੇਤ ਵਿੱਚ ਲਾਉਣਾ ਚਾਹੀਦਾ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਮਿੱਤਰ ਕੀੜਿਆ ਸਬੰਧੀ ਜਾਣੂ ਵੀ ਕਰਵਾਇਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ ਝੋਨੇ ਦੀ ਪੱਤਾ ਲਪੇਟ ਸੁੰਡੀ , ਬੂਟੇ ਦੇ ਟਿੱਡਿਆਂ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਅਤੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਕੀਟਨਾਸਕ ਦਵਾਈ ਦੀ ਸਪਰੇਅ ਤਾਂ ਕੀਤੀ ਜਾਵੇ ਜੇਕਰ ਕੀਟ ਦਾ ਹਮਲਾ ਇਕਨਾਮਿਕ ਥ੍ਰੈਸ਼ਹੋਲਡ ਵੈਲਵਲ ਤੋ ਵੱਧ ਜਾਵੇ ਜਿਵੇ ਕਿ ਪੱਤਾ ਲਪੇਟ ਸੁੰਡੀ ਲਈ 10 ਪ੍ਰਤੀ ਸਤ ਨੁਕਸਾਨੇ ਪੱਤੇ , ਬੂਟਿਆਂ ਦੇ ਟਿੱਡਿਆ ਲਈ 5 ਜਾਂ ਵੱਧ ਟਿਡੇ ਪ੍ਰਤੀ ਬੂਟਾ ਹੋਣ । ਜੇਕਰ ਕਿਸੇ ਕੀਟ ਦਾ ਹਮਲਾ ਈ. ਟੀ. ਐਲ ਲੈਵਲ ਤੋ ਘੱਟ ਹੋਵੇ ਅਤੇ ਮਿੱਤਰ ਕੀਤੇ ਖੇਤ ਵਿੱਚ “ ਮੌਜੂਦ ਹੋਣ ਤਾ ਕੀਟਨਾਸਕ ਦੀ ਸਪਰੇਅ ਨਾ ਕੀਤੀ ਜਾਵੇ । ਵੁਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਰੂਰਤ ਤੋ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਕੀਟਨਾਸ਼ਕ /ਉਲੀਨਾਸ਼ਕ ਦਾ ਛਿੜਕਾਅ ਨਾ ਕਰਨ ।