ਕੀਰਤਪੁਰ ਸਾਹਿਬ 21 ਜੂਨ 2021
ਹਰ ਸਾਲ 21 ਜੁਨ ਨੂੰ ਅੰਤਰਰਾਸ਼ਰੀ ਯੋਗਾ ਦਿਵਸ ਵਜੋ ਮਨਾਇਆ ਜਾਂਦਾ ਹੈ। ਕੀਰਤਪੁਰ ਸਾਹਿਬ ਅਧੀਨ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਅੱਜ ਵੱਖ ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੇ ਕੋਵਿਡ-19 ਦੀਆਂ ਹਦਾਇਤਾ ਦੀ ਪਾਲਨਾ ਕਰਦੇ ਯੋਗਾ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਤੇ ਯੋਗਾ ਦੀ ਸਹਾਇਤਾ ਨਾਲ ਤਣਾਅ ਮੁਕਤ ਜ਼ਿੰਦਗੀ ਜੀਣ ਲਈ ਯੋਗਾ ਦੀ ਮਹਤਤਾ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ।ਅੰਤਰਰਾਸ਼ਟਰੀ ਯੋਗਾ ਦਿਵਸ 2015 ਤੋਂ ਹਰ ਸਾਲ ਯੋਗਾ ਦਿਵਸ ਇੱਕ ਵਿਸ਼ੇਸ਼ ਥੀਮ ਨਾਲ ਮਨਾਇਆ ਜਾਂਦਾ ਹੈ, ਅਤੇ ਇਸਦਾ 2021 ਦੇ ਸੰਸਕਰਣ ਦਾ ਵਿਸ਼ਾ ”ਤੰਦਰੁਸਤੀ ਲਈ ਯੋਗਾ ਹੈ”। ਸਿਹਤ ਅਤੇ ਤੰਦਰੁਸਤੀ ਸੈਂਟਰਾ ਤੇ ਕਮਿਊਨਿਟੀ ਹੈਲਥ ਅਫਸਰਾ ਨੇ ਵੱਖ-ਵੱਖ ਸੈਟਰਾ ਤੇ ਯੋਗਾ ਸੈਸ਼ਨ ਲਿਆ ਅਤੇ ਭਾਗੀਦਾਰਾਂ ਦੇ ਨਾਲ ਪ੍ਰਾਣਾਯਾਮ ਅਤੇ ਵੱਖ ਵੱਖ ਯੋਗਾ ਆਸਣ ਦੀ ਪ੍ਰਕਿਰੀਆ ਦੀ ਜਾਣਕਾਰੀ ਸਾਂਝੀ ਕੀਤੀ ।ਉਨ੍ਹਾਂ ਵੱਲੋ ਸਿਹਤਮੰਦ ਸਰੀਰ ਅਤੇ ਸਿਹਤਮੰਦ ਦਿਮਾਗ ਲਈ ਯੋਗਾ ਅਤੇ ਕਸਰਤ ਦੀ ਮਹੱਤਤਾ ਬਾਰੇ ਗੱਲ ਕੀਤੀ ਗਈ। ਉਨ੍ਹਾਂ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਅਤੇ ਆਪਣੇ ਲੰਬੇ ਸਮੇਂ ਦੇ ਟੀਚਿਆਂ ਦੀ ਪ੍ਰਾਪਤੀ ਲਈ ਰੋਜ਼ਮਰ੍ਹਾ ਦੀ ਦਿਨਚਰਿਆ ਵਿੱਚ ਯੋਗਾ ਨੂੰ ਹਿਸਾ ਬਨਾਉਣ ਲਈ ਉਤਸ਼ਾਹਿਤ ਕੀਤਾ। ਤਣਾਅ ਰਹਿਤ ਅਤੇ ਸਿਹਤਮੰਦ ਜੀਵਨ ਲਈ ਯੋਗਾ ਦੀ ਵਕਾਲਤ ਕੀਤੀ ਗਈ।

English






