ਮੁੱਖ ਮੰਤਰੀ ਨੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿੱਬਰ ਦੀ ਵੱਡੀ ਭੈਣ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਅਫਸੋਸ ਜਾਹਰ ਕੀਤਾ

ਚੰਡੀਗੜ੍ਹ, 22 ਜੂਨ

        ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਹਿੰਦਸਤਾਨ ਟਾਈਮਜ਼’ ਦੇ ਐਸਿਸਟੈਂਟ ਐਡੀਟਰ ਗੁਰਪ੍ਰੀਤ ਸਿੰਘ ਨਿੱਬਰ ਦੀ ਵੱਡੀ ਭੈਣ ਪ੍ਰਵੀਨ ਕੌਰ ਦੀ ਹਾਲ ਵਿਚ ਹੋਈ ਮੌਤ ਉੱਤੇ ਅਫਸੋਸ ਜਾਹਰ ਕੀਤਾ ਹੈ। ਉਹ 52 ਵਰ੍ਹਿਆਂ ਦੇ ਸਨ ਜੋ ਲੰਮਾ ਸਮਾਂ ਬਿਮਾਰ ਰਹਿਣ ਉਪਰੰਤ ਚੱਲ ਵਸੇ। ਉਹ ਆਪਣੇ ਪਿੱਛੇ ਮਾਤਾ, ਇਕ ਭੈਣ ਅਤੇ ਇਕ ਭਰਾ ਛੱਡ ਗਏ ਹਨ।

ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, “ਮੈਂ ਤੁਹਾਡੀ ਭੈਣ ਦੀ ਮੌਤ ਬਾਰੇ ਜਾਣ ਕੇ ਡੂੰਘਾ ਦੁੱਖ ਹੋਇਆ ਹੈ ਜੋ ਅਸਹਿ ਅਤੇ ਅਕਹਿ ਸਦਮਾ ਹੈ।”

        ਸ਼ੋਕਗ੍ਰਸਤ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

        ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪ੍ਰਵੀਨ ਕੌਰ ਦੇ ਅਕਾਲ ਚਲਾਣੇ ਉੱਤੇ ਦੁੱਖ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ।

        ਪਰਿਵਾਰਕ ਸੂਤਰਾਂ ਮੁਤਾਬਕ ਭੋਗ ਅਤੇ ਅੰਤਿਮ ਅਰਦਾਸ 26 ਜੂਨ (ਸ਼ਨਿਚਰਵਾਰ) ਨੂੰ ਫੇਜ਼-3 ਬੀ , ਮੁਹਾਲੀ ਵਿਖੇ ਸਥਿਤ ਗੁਰਦੁਆਰਾ ਸੱਚਾ ਧਾਮ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

——–