ਰਵਨੀਤ ਸਿੰਘ ਬਿੱਟੂ ਵਲੋਂ ਐਸ.ਸੀ. ਕਮਿਸ਼ਨ ਕੋਲ ਮੁਆਫੀਨਾਮਾ ਪੇਸ਼

MP Ravneet Singh bittu 11

 

ਚੰਡੀਗੜ੍ਹ, 28 ਜੂਨ:
 ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਇਕ ਮਾਮਲੇ ਵਿਚ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ  ਆਪਣਾ ਲਿਖਤੀ ਮੁਆਫ਼ੀਨਾਮਾ ਪੇਸ਼ ਕਰ ਦਿੱਤਾ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੈਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ 21 ਜੂਨ 2021 ਨੂੰ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਵੱਲੋਂ ਆਪਣਾ ਪੱਖ ਰੱਖਿਆ ਸੀ। ਆਪਣੇ ਪੱਤਰ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ  ਕਿ ਉਹਨਾਂ ਦਾ ਕਦੀ ਵੀ ਇਸ ਤਰ੍ਹਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗਲਤ ਭਾਵਨਾ ਵਾਲਾ ਬਿਆਨ ਦੇਣ ਅਤੇ ਜੇਕਰ ਉਹਨਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ।