ਪਿੰਡ ਬੜਾ ਮਨਸੂਹਾਂ ਛੋਟੀ ਝੱਲੀਆਂ, ਖੇੜੀ ਸਲਾਬਤਪੁਰ, ਭੋਜੇਮਾਜਰਾ, ਭਲਿਆਣ ਵਿਖੇ ਲੱਗਾ ਵੋਟਾਂ ਬਣਾਉਣ ਦਰੁਸਤ ਕਰਨ ਸਬੰਧੀ ਇਕ ਜਾਗਰੂਕਤਾ ਕੈਂਪ

ਰੂਪਨਗਰ 4 ਜੁਲਾਈ,2021-
ਮੁੱਖ ਚੋਣ ਅਫਸਰ, ਪੰਜਾਬ, ਜਿਲਾ ਚੋਣ ਅਫਸਰ ਰੂਪਨਗਰ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਸ਼੍ਰੀ ਇੰਦਰ ਪਾਲ ਪੀ.ਸੀ.ਐਸ. ਚਮਕੌਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਪਿੰਡ ਬੜਾ ਮਨਸੂਹਾਂ ਛੋਟੀ ਝੱਲੀਆਂ, ਖੇੜੀ ਸਲਾਬਤਪੁਰ, ਭੋਜੇਮਾਜਰਾ, ਭਲਿਆਣ ਆਦਿ ਵਿਖੇ ਆਨਲਾਇਨ ਅਤੇ ਆਫ ਲਾਈਨ ਵੋਟਾਂ ਬਣਾਉਣ ਦਰੁਸਤ ਕਰਨ ਸਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ ।
ਜਾਗਰੂਕਤਾ ਕੈਂਪ ਦੀ ਅਗਵਾਈ ਸੁਪਰਵਾਈਜਰ ਸ਼੍ਰੀ ਓਮ ਪ੍ਰਕਾਸ ਜੇ.ਈ. ਲੋਕ ਨਿਰਮਾਣ ਵਿਭਾਗ (ਭ ਤੋਂ ਮਾ ਸ਼ਾਖਾ ਰੂਪਨਗਰ ਵੱਲੋਂ ਕੀਤੀ ਗਈ। ਕੈਂਪ ਦੌਰਾਨ ਨਵੇਂ ਬਾਲਗ ਹੋਏ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸੁਪਰਵਾਈਜਰ ਸ੍ਰੀ ਓਮ ਪ੍ਰਕਾਸ ਵੱਲੋਂ 18 ਸਾਲ ਪੂਰੇ ਕਰ ਚੁੱਕੇ ਨੌਜਵਾਨਾਂ ਨੂੰ ਆਪਣੇ ਇਲਾਕੇ ਦੇ ਬੀ.ਐਲ.ਓ ਨਾਲ ਮਿਲ ਕੇ ਨਵੀਂ ਵੋਟ ਬਣਾਉਣ, ਵੋਟਰ ਕਾਰਡ ਵਿਚ ਸੋਧ ਕਰਨ, ਲਈ ਫਾਰਮ ਨੰਬਰ8 ਭਰੇ ਗਏ। ਇਸ ਮੌਕੇ ਬੀ.ਐਲ.ਓ ਸ਼੍ਰੀਮਤੀ ਨੀਲਮ ਕੁਮਾਰੀ ਸ਼੍ਰੀ ਹਰਿਦੰਰ ਸਿੰਘ, ਸ਼੍ਰੀਮਤੀ ਲਖਵਿੰਦਰ ਕੌਰ ਆਦਿ ਹਾਜਰ ਸਨ। ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਬੂਥ ਵਾਈਜ ਮਿਤੀ 06-08-2021 ਤੱਕ ਕੈਂਪ ਲਗਾਏ ਜਾਣੇ ਹਨ। ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਲੱਗਣ ਵਾਲੇ ਕੈਂਪਾਂ ਵਿਚ ਫਾਰਮ ਨੰ.6 ਨਵੀਂ ਵੋਟ ਲਈ ਫਾਰਮ ਨੰਬਰ 8 ਵੋਟਰ ਸੋਧ ਲਈ ਅਤੇ ਮਿਤੀ 01-01-2021 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਵੇਂ ਵੋਟਰ ਅਤੇ ਅਪੰਗਤਾ ਦਾ ਸ਼ਿਕਾਰ   ਵਿਅਕਤੀ (ਗੂੰਗੇ, ਅਪਾਹਜ, ਬੋਲੇ ਆਦਿ) ਵੱਧ ਤੋਂ ਵੱਧ ਵੋਟਾਂ ਬਣਾਈਆ ਜਾਣ।