ਸੀ-ਪਾਈਟ ਕੈਂਪ ਵੱਲੋਂ ਭਾਰਤੀ ਫੌਜ ਦੀ ਰਿਲੇਸਨ ਦੀ ਭਰਤੀ ਰੈਲੀ ਲਈ ਤਿਆਰੀ ਸੁ਼ਰੂ

news makahni
news makhani

ਲੁਧਿਆਣਾ, 07 ਜੁਲਾਈ  2021 ਬੰਗਾਲ ਇੰਜਨੀਅਰ ਗਰੁੱਪ ਅਤੇ ਸੈਂਟਰ, ਰੁੜਕੀ ਵਿਖੇ ਭਾਰਤੀ ਫੌਜ ਦੀ ਰਿਲੇਸਨ ਦੀ ਭਰਤੀ ਰੈਲੀ ਮਿਤੀ 27 ਜੁਲਾਈ 2021 ਨੂੰ ਹੋਣ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸੀ-ਪਾਈਟ ਕੈਂਪ, ਆਈ਼ਟੀ਼ਆਈ਼ ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰੀ ਸੁਰੂ ਕਰ ਦਿੱਤੀ ਗਈ ਹੈ.
ਕੈਂਪ ਇੰਚਾਰਜ਼ ਸ.ਹਰਦੀਪ ਸਿੰਘ ਨੇ ਦੱਸਿਆ ਕਿ ਰੈਲੀ ਵਿੱਚ ਹਿੱਸਾ ਲੈਣ ਲਈ ਜਿਲਾ੍ਹ ਲੁਧਿਆਣਾ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋਕਾਪੀ ਅਤੇ 02 ਫੋਟੋਆਂ ਨਾਲ ਲੈ ਕੇ ਕੈਂਪ ਵਿਚ ਆ ਕੇ ਸਿਖਲਾਈ ਲੈ ਸਕਦੇ ਹਨ।
ਸਿਖਲਾਈ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਲਈ 81988-00853 ਅਤੇ  99143-69376 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।