ਕਿਸਾਨਾਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ

ਫਲਦਾਰ ਪੌਦਿਆਂ ਦੀ ਸੰਭਾਲ ਬਾਰੇ ਵੀ ਦਿੱਤੀ ਜਾਣਕਾਰੀ
ਹੰਡਿਆਇਆ/ਬਰਨਾਲਾ, 16 ਜੁਲਾਈ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਪੌਦੇ ਵੰਡ ਕੇ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਾ. ਤੰਵਰ ਨੇ ਦੱਸਿਆ ਕਿ ਹਰ ਵਿਅਕਤੀ ਸਮਾਜਿਕ ਜ਼ਿੰਮੇਵਾਰੀ ਸਮਝਦਾ ਹੋਇਆ ਪੌਦੇ ਜ਼ਰੂਰ ਲਾਵੇ। ਇਸ ਮੌਕੇ ਡਾ. ਹਰਜੋਤ ਸਿੰਘ ਸੋਹੀ (ਸਹਾਇਕ ਪ੍ਰੋਫੈਸਰ, ਬਾਗਬਾਨੀ) ਨੇ ਕਿਸਾਨਾਂ ਨੂੰ ਫ਼ਲਦਾਰ ਬੂਟੇ ਲਾਉਣ ਦੀ ਵਿਧੀ ਅਤੇ ਉਨਾਂ ਦੀ ਸਾਂਭ-ਸੰਭਾਲ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸਟਾਫ ਵੱਲੋਂ ਕੇਵੀਕੇ ਦੇ ਵਿਹੜੇ ਪੌਦਾ ਵੀ ਲਾਇਆ ਗਿਆ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਪ੍ਰਸਾਰਿਤ ਕੀਤਾ ਪ੍ਰੋਗਰਾਮ ਵੀ ਕਿਸਾਨਾਂ ਨੂੰ ਦਿਖਾਇਆ ਗਿਆ। ਇਸ ਮੌਕੇ ਅਗਾਂਹਵਧੂ ਕਿਸਾਨ ਬੂਟਾ ਸਿੰਘ (ਸੁਪਰ ਸਟੈਂਡਰਡ ਐਗਰੋ ਕੰਬਾਇਨ), ਮੋਹਨ ਸਿੰਘ ਖਾਲਸਾ, ਸੰਦੀਪ ਸਿੰਘ ਧੌਲਾ, ਗੁਰਨੈਬ ਸਿੰਘ ਤੇ ਰਘਵੀਰ ਸਿੰਘ ਆਦਿ ਮੌਜੂਦ ਸਨ।