ਡਿਪਟੀ ਕਮਿਸ਼ਨਰ ਰੂਪਨਗਰ ਨੇ ਵੱਖ ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁੱਖੀਆਂ ਇਨਾਂ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਲਿਖਿਆ ਪੱਤਰ
ਰੂਪਨਗਰ, 9 ਅਗਸਤ 2021
ਪੰਜਾਬ ਸਰਕਾਰ ਵੱਲੋ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਨੈਣਾ ਦੇਵੀ ਮੰਦਰ (ਜਿਲ੍ਹਾ ਬਿਲਾਸਪੁਰ), ਹਿਮਾਚਲ ਪ੍ਰਦੇਸ਼ ਵਿਖੇ ਜਾਣ ਵਾਲੇ ਸ਼ਰਧਾਲੂਆਂ / ਯਾਤਰੀਆਂ ਦੀ ਸੁਰੱਖਿਆ ਲਈ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋ ਉਹਨਾਂ ਦੇ ਕੋਵਿਡ (72 ਘੰਟ ਪਹਿਲਾਂ ਦੀ ਰਿਪੋਰਟ ) ਜਾਂ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲੈ ਕੇ ਯਾਤਰਾ ਕਰਨ ਲਈ ਲਾਜ਼ਮੀ ਕੀਤੇ ਗਏ ਹਨ।ਇਸ ਸਬੰਧੀ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ।
ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੁਸ਼ਿਆਰਪੁਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਐਸ.ਏ.ਐਸ ਨਗਰ, ਪਟਿਆਲਾ ਅਤੇ ਫਤਿਹਗੜ੍ਹ ਜਿਲਿਆਂ ਵਿੱਚੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਯਾਤਰੀ ਮੇਲਾ ਨੈਣਾ ਦੇਵੀ ਵਿਖੇ ਜਾਂਦੇ ਹਨ। ਜਿਸ ਕਾਰਨ ਜਿਲਾ ਰੂਪਨਗਰ ਰਾਹੀਂ ਹਿਮਾਚਲ ਪ੍ਰਦੇਸ਼ ਜਾਣ ਸਮੇਂ ਇਹਨਾਂ ਸ਼ਰਧਾਲੂਆਂ / ਯਾਤਰੀਆਂ ਦਾ ਭਾਰੀ ਇੱਕਠ ਹੋ ਜਾਂਦਾ ਹੈ ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਇੰਨਾਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਪਰੋਕਤ ਸਥਿੱਤੀ ਨੂੰ ਮੁੱਖ ਰੱਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਲਈ ਉਹ ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਮੁਸਤਰੀ-ਮੁਨਾਦੀ ਕਰਵਾਉਣ ਕਿ ਮੇਲਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂ ਯਾਤਰੀ ਆਪਣੀ ਕੋਵਿਡ 72 ਘੰਟੇ ਪਹਿਲਾਂ ਦੀ ਨੈਗਟਿਵ ਟੈਸਟ ਰਿਪੋਰਟ ਜਾਂ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲੈਕੇ ਹੀ ਯਾਤਰਾ ਤੇ ਜਾਣ ਤਾਂ ਜੋ ਉਹਨਾਂ ਨੂੰ ਯਾਤਰਾ ਕਰਨ ਸਮੇਂ ਕਿਸੇ ਵੀ ਕਿਸਮ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।
ਸ੍ਰੀਮਤੀ ਸੋਨਾਲੀ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਹਿਮਚਾਲ ਪ੍ਰਦੇਸ਼ ਜਾਣ ਵਾਲੇ ਸ਼ਰਧਾਲੂ ਯਾਤਰੀਆਂ ਦੀਆਂ ਰਿਪੋਰਟਾਂ ਸਰਟੀਫਿਕੇਟ ਦੀ ਚੈਕਿੰਗ ਲਈ ਇੰਟਰ-ਡਿਸਟ੍ਰਿਕ ਨਾਕੇ ਲਾਉਣ ਤਾਂ ਜੋ ਜਿਲਾ ਰੂਪਨਗਰ ਵਿਚੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਇਹਨ੍ਹਾਂ ਸ਼ਰਧਾਲੂਆਂ / ਯਾਤਰੀਆਂ ਦਾ ਭਾਰੀ ਇੱਕਠ ਨਾ ਹੋ ਸਕੇ।

English




