ਬਲਬੀਰ ਸਿੰਘ ਸਿੱਧੂ ਵੱਲੋਂ ਕੋਵਿਬਲਬੀਰ ਸਿੰਘ ਸਿੱਧੂ ਵੱਲੋਂ 105 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਧਰ ਜਾਰੀਡ-19 ਸਬੰਧੀ ਜਾਗਰੂਕਤਾ ਲਈ ਮਿਊਜ਼ਿਕ ਵੀਡੀਓ ਲਾਂਚ

Balbir Singh Sidhu issued appointment letters to 105 specialist doctors
ਚੰਡੀਗੜ, 26 ਅਗਸਤ:
ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮੁੱਖ ਦਫ਼ਤਰ ਡੀ.ਐਚ.ਐਸ. ਪੰਜਾਬ ਚੰਡੀਗੜ  ਵਿਖੇ ਵਾਕ ਇਨ ਇੰਟਰਵਿਊ ਦੇ ਆਧਾਰ ’ਤੇ 105 ਮਾਹਿਰ ਡਾਕਟਰਾਂ ਨੂੰ ਨਿਯੁਕਤੀ ਪੱਧਰ ਜਾਰੀ ਕੀਤੇ।
ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਇਸ ਭਰਤੀ ਵਿੱਚ 16 ਮੈਡੀਸਨ, 5 ਟੀ.ਬੀ. ਚੈਸਟ, 45 ਅਨੈਸਥੀਟਿਸਟ, 2 ਰੇਡੀਓਲੌਜਿਸਟ, 11 ਬੱਚਿਆਂ ਦੇ ਮਾਹਿਰ ਅਤੇ 26 ਜਨਾਨਾ ਰੋਗਾਂ ਦੇ ਮਾਹਿਰ ਸ਼ਾਮਲ ਹਨ। ਇਨਾਂ ਦੀ ਨਿਯੁਕਤੀ ਬਤੌਰ ਮੈਡੀਕਲ ਅਧਿਕਾਰੀ (ਮਾਹਰ) ਕੀਤੀ ਗਈ ਹੈ। ਉਨਾਂ ਨੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ।
ਸਿਹਤ ਮੰਤਰੀ ਨੇ ਦੱਸਿਆ ਕਿ ਜਲਦੀ ਹੀ ਸਰਜਨਾਂ, ਅੱਖਾਂ ਦੇ ਮਾਹਿਰਾਂ, ਹੱਡੀਆਂ ਦੇ ਸਰਜਨ, ਮਨੋਰੋਗ ਮਾਹਿਰਾਂ ਅਤੇ ਚਮੜੀ ਦੇ ਮਾਹਿਰ ਡਾਕਟਰਾਂ ਆਦਿ ਦੀਆਂ ਅਸਾਮੀਆਂ ਵੀ ਭਰੀਆਂ ਜਾਣਗੀਆਂ।ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਅਵਨੀਤ ਕੌਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।