ਨਵਾਂਸ਼ਹਿਰ, 12 ਅਗਸਤ 2021
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਕਾਫੀ ਲੰਬੇ ਸਮੇਂ ਤੋਂ ਖਾਲੀ ਲੈਕਚਰਾਰ ਅਤੇ ਮਾਸਟਰ ਦੀਆਂ ਅਸਾਮੀਆਂ ਜ਼ਿਲਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਦੇ ਉੱਦਮ ਸਦਕਾ ਪੰਜਾਬ ਸਰਕਾਰ ਵੱਲੋਂ ਬਦਲੀ ਦੌਰਾਨ ਭਰ ਦਿੱਤੀਆਂ ਗਈਆਂ ਹਨ। ਇਨਾਂ ਵਿਚ ਦੋ ਲੈਕਚਰਾਰਾਂ ਸਰਬਜੀਤ ਕੌਰ ਪੰਜਾਬੀ ਅਤੇ ਸੁਖਜੀਤ ਕੌਰ ਅੰਗਰੇਜ਼ੀ ਤੋਂ ਇਲਾਵਾ ਪੂਜਾ ਸ਼ਰਮਾ ਨੇ ਅੰਗਰੇਜ਼ੀ ਮਿਸਟ੍ਰੈੱਸ ਅਤੇ ਹਰਜਿੰਦਰ ਸਿੰਘ ਨੇ ਕੰਪਿਊਟਰ ਫੈਕਲਟੀ ਵਜੋਂ ਸਕੂਲ ਵਿਚ ਜੁਆਇੰਨ ਕੀਤਾ ਹੈ।
ਲੈਕਚਰਾਰ-ਕਮ-ਅਦਾਕਾਰ ਸੁਰਜੀਤ ਮਝੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੇਂਡੂ ਖੇਤਰ ਦੀਆਂ ਇਹ ਅਸਾਮੀਆਂ ਕਾਫੀ ਦੇਰ ਤੋਂ ਨਾ ਭਰਨ ਕਰਕੇ ਵਿਦਿਆਰਥੀਆਂ ਨੂੰ ਪੜਾਈ ਵਿਚ ਕਾਫੀ ਦਿੱਕਤ ਪੇਸ਼ ਆ ਰਹੀ ਸੀ। ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਪੰਚ ਸੁਰਿੰਦਰ ਪਾਲ ਅਤੇ ਪਿ੍ਰੰਸੀਪਲ ਰਵਿੰਦਰ ਕੌਰ ਨੇ ਇਸ ਸਬੰਧੀ ਕਿਹਾ ਕਿ ਇਨਾਂ ਅਤਿ-ਜਰੂਰੀ ਮਹੱਤਵਪੂਰਨ ਅਸਾਮੀਆਂ ਦਾ ਭਰੇ ਜਾਣਾ ਇਲਾਕੇ ਅਤੇ ਸਕੂਲ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ, ਜਿਸ ਨਾਲ ਬੱਚਿਆਂ ਦਾ ਭਵਿੱਖ ਰੋਸ਼ਨ ਹੋਵੇਗਾ। ਇਸ ਮੌਕੇ ਲੈਕਚਰਾਰ ਬਲਬੀਰ ਸਿੰਘ ਭੁੱਲਰ, ਨਰਿੰਦਰ ਪਾਲ, ਜੋਧਪਾਲ ਮਝੂਰ, ਮੀਨੂੰ ਜੋਸ਼ੀ, ਕਰਮਜੀਤ ਕੌਰ, ਮਮਤਾ ਰਾਣੀ, ਸੁਨੰਦਾ ਰਾਣੀ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਬਲਬੀਰ ਕੌਰ ਅਤੇ ਹੈੱਡਮਾਸਟਰ ਨੀਲਮ ਰਾਣੀ ਹਾਜ਼ਰ ਸਨ।
ਫੋਟੋ :-ਨਵੇਂ ਆਏ ਸਟਾਫ ਮੈਂਬਰਾਂ ਨਾਲ ਪਿ੍ਰੰਸੀਪਲ ਰਵਿੰਦਰ ਕੌਰ, ਲੈਕਚਰਾਰ ਸੁਰਜੀਤ ਮਝੂਰ ਤੇ ਹੋਰ ਸਟਾਫ।

English






