ਕੁਰੂਕਸ਼ੇਤਰ, 18 ਅਗਸਤ ( )- ਫੋਰਟਿਸ ਹਸਪਤਾਲ ਮੋਹਾਲੀ ਦੀ ਹੱਡੀਆਂ ਦੇ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਸੰਦੀਪ ਗੁਪਤਾ ਦੀ ਅਗੁਵਾਈ ਵਿਚ ਹੱਡੀਆਂ ਦੇ ਮਾਹਿਰਾਂ ਦੀ ਟੀਮ ਨੇ ਇਕ 59 ਸਾਲਾ ਵਿਅਕਤੀ ਦੇ ਚੂਲੇ (ਹਿਪ) ਦੀ ਹੱਡੀ ਦਾ ਦੋ ਪੜਾਵੀ ਅਪਰੇਸ਼ਨ ਕਰ ਕੇ ਹੱਡੀ ਦਾ ਜੋੜ ਬਦਲਿਆ, ਜੋ ਉਤਰੀ ਭਾਰਤ ਵਿਚ ਆਪਣੀ ਕਿਸਮ ਦਾ ਪਹਿਲਾ ਕੇਸ ਸੀ।
ਡਾ. ਸੰਦੀਪ ਗੁਪਤਾ ਨੇ ਦੱਸਿਆ ਕਿ ਦਰਸ਼ਨ ਸਿੰਘ ਨਾਂ ਦਾ ਇਹ 59 ਸਾਲਾ ਵਿਅਕਤੀ ਚੂਲੇ ਦੀ ਹੱਡੀ ਦੇ ਦਰਦ ਤੋਂ ਬੁਰੀ ਤਰਾਂ ਪੀੜਤ ਸੀ, ਕਿਉਂਕਿ ਉਸ ਦੀ ਹੱਡੀ ਟੁੱਟਣ ਕਾਰਨ ਸੰਕਰਮਣ ਫੈਲ ਰਿਹਾ ਸੀ। ਉਹ ਚੂਲੇ ਦੇ ਟੁੱਟਣ ਕਾਰਨ ਵੀਲ ਚੇਅਰ ਦਾ ਮੁਖਾਜ ਬਣ ਕੇ ਰਹਿ ਗਿਆ ਸੀ। ਡਾ. ਗੁਪਤਾ ਨੇ ਦੱਸਿਆ ਕਿ ਮਰੀਜ਼ ਜਨਵਰੀ ਮਹੀਨੇ ਫੋਰਟਿਸ ਹਸਪਤਾਲ ਮੋਹਾਲੀ ਆਇਆ ਅਤੇ ਜਾਂਚ ਤੋਂ ਪਤਾ ਲੱਗਾ ਕਿ ਉਸ ਦੇ ਚੂਲੇ ਦੀ ਹੱਡੀ ਪੂਰੀ ਤਰਾਂ ਨਾਲ ਖਤਮ ਹੋ ਚੁੱਕੀ ਹੈ, ਜਿਸ ਵਾਸਤੇ ਵਿਉਤਬੰਧ ਸਰਜਰੀ ਦੀ ਜਰੂਰਤ ਸੀ। ਉਨਾਂ ਦੱਸਿਆ ਕਿ ਹੱਡੀਆਂ ਦੇ ਤਪਦਿਕ ਜਾਂ ਹੋਰ ਸੰਕਰਮਣ ਕਾਰਨ ਚੂਲੇ ਦਾ ਜੋੜ ਕੰਮ ਕਰਨਾ ਛੱਡ ਚੁਕਾ ਸੀ ਤੇ ਮਰੀਜ਼ ਨੂੰ ਬਹੁਤ ਤਕਲੀਫ ਸੀ।
ਡਾ. ਗੁਪਤਾ ਨੇ ਦੱਸਿਆ ਕਿ ਫੋਰਟਿਸ ਦੇ ਹੱਡੀਆਂ ਦੇ ਡਾਕਟਰਾਂ ਦੀ ਟੀਮ ਨੇ ਪੂਰੀ ਵਿਉਤਬੰਦੀ ਨਾਲ ਦੋ ਪੜਾਵਾਂ ਵਿਚ ਸਰਜਰੀ ਕਰ ਕੇ ਚੂਲੇ ਦਾ ਜੋੜ ਬਦਲਿਆ। ਪਹਿਲਾ ਅਪਰੇਸ਼ਨ ਜਨਵਰੀ ਮਹੀਨੇ ਕੀਤਾ ਗਿਆ ਤੇ ਦੂਜਾ ਮਾਰਚ ਵਿਚ ਕੀਤਾ ਗਿਆ। ਉਸ ਨੂੰ ਪਹਿਲਾਂ ਵਾਕਰ ਤੇ ਚਲਾਇਆ ਗਿਆ ਅਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ ਅਤੇ ਬਿਨਾਂ ਕਿਸੇ ਸਹਾਰੇ ਦੇ ਚੱਲ ਫਿਰ ਸਕਦਾ ਹੈ।
ਮਰੀਜ਼ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਹੁਣ ਬਿਲਕੁਲ ਠੀਕ ਠਾਕ ਹਨ ਉਸ ਨੂੰ ਦਰਦ ਜਾਂ ਚੱਲਣ ਫਿਰਨ ਵਿਚ ਤਕਲੀਫ ਨਹੀਂ ਹੈ। ਉਹ ਹੁਣ ਬਹੁਤ ਖੁਸ਼ ਹੈ। ਦਰਸ਼ਨ ਸਿੰਘ ਨੇ ਕਿਹਾ ਕਿ ਜਿਨਾਂ ਲੋਕਾਂ ਨੂੰ ਇਸ ਦੀ ਤਕਲੀਫ ਹੈ ਉਨਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।

English