ਗੁਰਦਾਸਪੁਰ, 29 ਅਗਸਤ- ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ. ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਹੁਣ ਬੀ.ਪੀ.ਐਲ. ਕਾਰਡ ਧਾਰਕਾਂ ਦੇ ਨਾਲ-ਨਾਲ ਦਿਵਿਆਂਗ ਵਿਅਕਤੀਆਂ ਨੂੰ ਵੀ ਸਸਤਾ ਅਨਾਜ ਮਿਲੇਗਾ। ਇਸ ਦੇ ਲਈ ਕੇਦਰ ਸਰਕਾਰ ਨੇ ਸਾਰੇ ਜ਼ਿਲਿਆਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਹੁਣ ਪੰਜਾਬ ਵਿੱਚ ਇਸ ਯੋਜਨਾ ਦੇ ਤਹਿਤ ਨੀਲੇ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਵੇਗੀ।
ਸ. ਰਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦਾਲ ਅਤੇ ਚਾਵਲ ਵੀ ਸਸਤੇ ਮੁੱਲ ਤੇ ਦਿੰਦੀ ਹੈ। ਯੋਜਨਾ ਦਾ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਨੂੰ ਹੁਣ ਫੂਡ ਸਪਲਾਈ ਵਿਭਾਗ ਦੇ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ। ਕੇਦਰ ਦੇ ਆਦੇਸ਼ਾਂ ਤੇ ਹੁਣ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਸਸਤਾ ਅਨਾਜ ਲੈਣ ਲਈ ਕਾਰਡ ਬਣਾਉਣਾ ਪਵੇਗਾ। ਸਰਕਾਰ ਦੀ ਇਸ ਯੋਜਨਾ ਨਾਲ ਦਿਵਿਆਂਗ ਵਿਅਕਤੀਆਂ ਦੇ ਹਿੱਤਾਂ ਲਈ ਕੰਮ ਕਰ ਰਹੇ ਲੋਕ ਕਾਫੀ ਖੁਸ਼ ਹਨ। ਉਨ•ਾਂ ਕਿਹਾ ਕਿ ਦਿਵਿਆਂਗਾਂ ਤੋ ਉਨਾਂ ਦੇ ਦਿਵਿਆਂਗਤਾ ਸਰਟੀਫਿਕੇਟ ਲੈਣ ਦੀ ਬਜਾਇ ਕੇਵਲ ਕਾਊਂਟਰ ਹਸਤਾਖਰ ਨਾਲ ਹੀ ਅਧਿਕਾਰੀ ਉਨਾਂ ਨੂੰ ਸੁਵਿਧਾ ਨਾਲ ਜੋੜਨਗੇ।
ਉਨਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਦਿਵਿਆਂਗ ਵਿਅਕਤੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਕੋਲ ਤੁਰੰਤ ਆਪਣੀ ਰਜਿਸ਼ਟਰੇਸ਼ਨ ਕਰਵਾਉਣ ਤਾਂ ਕਿ ਉਨਾਂ ਨੂੰ ਇਸ ਸਕੀਮ ਵਿਚ ਸ਼ਾਮਲ ਕਰਕੇ ਸਸਤਾ ਅਨਾਜ ਮੁਹੱਈਆ ਕਰਵਾਇਆ ਜਾ ਸਕੇ।

English






