ਫਿਜੀਕਲ ਐਜੂਕੇਸ਼ਨ ਦੇ ਡਿਪਲੋਮੇ ਲਈ ਦਾਖਲਿਆਂ ਦੀ ਸ਼ੁਰੂਆਤ 2 ਸਤੰਬਰ ਤੋਂ

news makahni
news makhani

ਚੰਡੀਗੜ੍ਹ, 27 ਅਗਸਤ 2021
ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਨੇ ਫਿਜੀਕਲ ਐਜੂਕੇਸ਼ਨ ਦੇ ਡਿਪਲੋਮੇ (ਡੀ.ਪੀ.ਐਡ) ਲਈ ਸਾਲ 2021-23 ਦੇ ਦਾਖਲੇ ਦੀ ਪ੍ਰਕਿਰਿਆ 2 ਸਤੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡੀ.ਪੀ.ਐਡ ਦੇ ਦੋ ਸਾਲ ਡਿਪਲੋਮੇ ਲਈ ਰਜਿਸਟਰੇਸ਼ਨ 2 ਸਤੰਬਰ ਤੋਂ 20 ਸਤੰਬਰ 2021 ਤੱਕ ਕਰਵਾਈ ਜਾ ਸਕਦੀ ਹੈ। ਸੂਬੇ ਵਿੱਚ ਸਥਿਤ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿੱਚ ਡੀ.ਪੀ.ਐਡ ਦਾ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਵੈਬਸਾਈਟ www.ssapunjab.org ’ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਵਾਸਤੇ ਉਮੀਦਵਾਰ ਬਾਹਰਵੀਂ ਪਾਸ ਹੋਣਾ ਚਾਹੀਦਾ ਹੈ। ਇਸ ਕੋਰਸ ਲਈ ਮੈਰਿਟ 24 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ www.ssapunjab.org ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।