ਜਿਲ੍ਹੇ ਅੰਦਰ 9 ਤੋ 17 ਸਤੰਬਰ ਤੱਕ ਰੋਜਗਾਰ ਮੇਲੇ ਲੱਗਣਗੇ।
ਗੁਰਦਾਸਪੁਰ 1 ਸਤੰਬਰ 2021 ਪੰਜਾਬ ਸਰਕਾਰ ਵੱਲੋ ਘਰ ਘਰ ਰੋਜਗਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਦੌਰਾਨ 09 ਸਤੰਬਰ ਤੋ ਲੈ ਕੇ 17 ਸਤੰਬਰ ਤੱਕ ਪੰਜਾਬ ਭਰ ਦੇ ਹਰ ਜਿਲ੍ਹੇ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਾਕਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਹਨਾ ਰੋਜਗਾਰ ਮੇਲਿਆਂ ਵਿੱਚ ਪੰਜਾਬ ਭਰ ਵਿਚ 2.50 ਲੱਖ ਦੇ ਕਰੀਬ ਨੌਕਰੀਆਂ ਮੁਹੱਈਆ ਕਰਵਾਈਆ ਜਾਣੀਆਂ ਹਨ। ਗੁਰਦਾਸਪੁਰ ਜਿਲ੍ਹੇ ਵਿੱਚ 05 ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਦੇ ਸਬੰਧ ਵਿਚ ਪਲੇਸਮੈਟ ਅਫਸਰ ਰਾਜ ਸਿੰਘ ਵਲੋ ਬੀ ਡੀ ਪੀ ੳ ਦਫਤਰ,ਕਾਦੀਆਂ ਵਿਖੇ ਬੇਰੁਜਗਾਰ ਪ੍ਰਾਰਥੀਆਂ ਨੂੰ ਸਤੰਬਰ ਵਿਚ ਹੋਣ ਜਾ ਰਹੇ ਮੇਲਿਆਂ ਵਿੱਚ ਮੌਬਲਾਈਜ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਬੀ ਡੀ ਪੀ ੳ ਅਮਨਦੀਪ ਕੌਰ, ਸਮੂਹ ਸਰਪੰਚ ਆਦਿ ਇਸ ਮੀਟਿੰਗ ਦਵਚ ਸ਼ਾਮਲ ਹੋਏ ।
ਪਲੇਸਮੈਟ ਅਫਸਰ ਰਾਜ ਸਿੰਘ ਨੇ ਦੱਸਿਆ ਕਿ 9 ਅਤੇ 10 ਸਤੰਬਰ ਨੂੰ ਗੋਲਡਨ ਕਾਲਜ,ਗੁਰਦਾਸਪੁਰ, 14 ਸਤੰਬਰ ਨੂੰ ਐਸ ਐਸ ਐਮ ਕਾਲਜ,ਦੀਨਾਨਗਰ ਅਤੇ 16 ਤੇ 17 ਸਤੰਬਰ ਨੂੰ ਆਈ ਕੇ ਗੁਜਰਾਲ ਅਕੈਡਮੀ,ਬਟਾਲਾ ਵਿਖੇ ਰੋਜਗਾਰ ਮੇਲਾ ਲਗਾਇਆ ਜਾਵੇਗਾ। ਇਹਨਾ ਰੋਜਗਾਰ ਮੇਲਿਆ ਵਿਚ ਕੁੱਲ 52 ਕੰਪਲੀਅਠਾਂ ਸ਼ਾਮਲ ਹੋ ਰਹੀਆ ਹਨ ਅਤੇ ਹਿਹਨਾ ਕੰਪਨੀਆਂ ਵੱਲੋ 8000 ਤੋ 20000 ਰੁਪਏ ਤੱਕ ਦੀਆਂ 10000 ਨੌਕਰੀਆਂ ਦਿੱਤੀਆ ਜਾਣੀਆਂ ਹਨ ਅਤੇ 39 ਤਰਾਂ ਦੀਆਂ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ । ਇਹਨਾ ਮੇਲਿਆਂ ਵਿੱਚ 08 ਪਾਸ ਤੋ ਲੈ ਕੇ ਪੇਸਟ ਗਰੇਜ਼ੁਏਸ਼ਨ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ ।
ਕੈਪਸ਼ਨ : ਪਲੇਸਮੈਟ ਅਫਸਰ ਰਾਜ ਕੁਮਾਰ ਬੀ ਡੀ ਪੀ ੳ ਕਾਦੀਆਂ ਵਿਖੇ ਮੀਟਿੰਗ ਕਰਦੇ ਹੋਏ

English






