ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ 

ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸ. ਪਰਮਿੰਦਰ ਸਿੰਘ ਗੋਲਡੀ ਅਤੇ ਹਲਕਾ ਵਿਧਾਇਕ ਨੇ ਕੀਤਾ ਉਦਘਾਟਨ 
80 ਬਲੱਡ ਯੂਨਿਟ ਇਕੱਤਰ ਕੀਤਾ ਗਿਆ 
ਰੂਪਨਗਰ, 20 ਮਾਰਚ :- ਯੁਵਕ ਸੇਵਾਵਾਂ ਕਲੱਬ ਰੂਪਨਗਰ, ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ, ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਰੂਪਨਗਰ ਅਤੇ ਰੋਟਰੀ ਕਲੱਬ ਰੂਪਨਗਰ ਵੱਲੋਂ ਕਮਿਊਨਟੀ ਹਾਲ ਦਸਮੇਸ਼ ਨਗਰ ਰੂਪਨਗਰ ਵਿਖੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਰਧਾਜਲੀ ਸਮਾਰੋਹ ਤੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਸ. ਪਰਮਿੰਦਰ ਸਿੰਘ ਗੋਲਡੀ ਅਤੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ।
ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੂਪਨਗਰ ਕੈਪਟਨ ਮਨਤੇਜ ਸਿੰਘ ਚੀਮਾ ਨੇ ਦੱਸਿਆ ਇਸ ਕੈਂਪ ਵਿੱਚ ਰੋਟਰੀ ਬਲੱਡ ਬੈਕ ਚੰਡੀਗੜ ਤੋ ਡਾ: ਰੋਲੀ ਅਗਰਵਾਲ ਦੀ ਅਗਵਾਈ ਵਿੱਚ 80 ਬਲੱਡ ਯੂਨਿਟ ਇਕੱਤਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਨੂੰ ਸਫਲ ਬਣਾਉਣ ਲਈ ਪ੍ਰਧਾਨ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਕੰਵਲਜੀਤ ਸਿੰਘ ਓਬਰਾਏ, ਅਨਵੀਰ ਸਿੰਘ ਬੈਂਸ, ਜੀਵਨ ਕੁਮਾਰ, ਸਰਬਜੀਤ ਸਿੰਘ, ਗੁਰਚਰਨ ਦਾਸ, ਰੁਪਿੰਦਰ ਓਬਰਾਏ, ਗੁਰਦੀਪ ਹੁਸੈਨਪੁਰ, ਮੁਕੇਸ ਕੁਮਾਰ,ਬਲਵਿੰਦਰ ਸਿੰਘ, ਦਵਿੰਦਰ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ ਨੇ ਵਿਸੇਸ ਯੋਗਦਾਨ ਪਾਇਆ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੂਪਨਗਰ ਸ.ਹਰਮਿੰਦਰ ਸਿੰਘ ਢਾਹੇ, ਡੀ.ਐਸ.ਪੀ. ਸ. ਤਰਲੋਚਨ ਸਿੰਘ, ਐਸ.ਐਚ.ਓ. ਸਿਟੀ ਸ਼੍ਰੀ ਪਵਨ ਕੁਮਾਰ, ਪ੍ਰਿੰਸੀਪਲ ਡੀ.ਏ.ਵੀ ਸਕੂਲ ਸ਼੍ਰੀਮਤੀ ਸੰਗੀਤਾ ਰਾਣੀ, ਪ੍ਰਧਾਨ ਰੋਟਰੀ ਕਲੱਬ ਇੰਜੀ. ਪਰਮਿੰਦਰ ਕੁਮਾਰ, ਡਿਪਟੀ ਐਡਵੋਕੇਟ ਜਨਰਲ ਸ. ਹਰਸਿਮਰ ਸਿੰਘ ਸਿੱਟਾ, ਸੁੱਚਾ ਸਿੰਘ ਸਰਸਾ ਨੰਗਲ, ਸਤਨਾਮ ਸਿੰਘ ਸੱਤੀ, ਜਗਜੀਤ ਰੰਧਾਵਾ, ਗੁਰਮੁੱਖ ਸਿੰਘ ਸੈਣੀ, ਅਮਰਜੀਤ ਸਿੰਘ ਜੋਲੀ, ਸੰਤੋਖ ਵਾਲੀਆ, ਹਰਵਿੰਦਰ ਵਾਲੀਆ, ਪੱਤਰਕਾਰ ਜਗਜੀਤ ਸਿੰਘ ਜੱਗੀ, ਕ੍ਰਿਰਪਾਲ ਸਿੰਘ, ਹਰਨੇਕ ਭੂਰਾ, ਸੁਖਵਿੰਦਰ ਘਾੜ ਕਲੱਬ, ਅਮਨਦੀਪ, ਅਮਰਪਾਲ ਸਿੰਘ ਬੈਂਸ, ਕਮਲਦੀਪ ਸਰਮਾ, ਇੰਦਰਪ੍ਰੀਤ, ਅਜੈ ਤਲਵਾੜ, ਸ਼ਿਵ ਕੁਮਾਰ, ਯੋਗੇਸ਼ ਪੰਕਜ, ਯਸਵੰਤ ਬਸੀ, ਗੁਰਬਚਨ ਸੋਢੀ, ਬਲਵਿੰਦਰ ਸੋਹਲ, ਮਨੀ ਲਾਡਲ, ਇੰਦਰਜੀਤ ਗੰਧੋਂ, ਗੁਰਚਰਨ ਆਲੋਵਾਲ, ਦੀਦਾਰ ਡਹਿਰ, ਸਿਵਜੀਤ ਮਾਣਕੂ, ਡਾਂ ਉਸਾ ਸਤਪਾਲ ਨਰਸਿੰਗ, ਐਡਵੋਕੇਟ ਮਨਿੰਦਰ ਸਿੰਘ, ਚਰਨ ਸਿੰਘ ਭਾਟੀਆ, ਜਸਬੀਰ ਸਰਪੰਚ ਪਪਰਾਲਾ, ਰਾਜਿੰਦਰ ਸਿੰਘ ਪ੍ਰਧਾਨ ਰਣਜੀਤ ਐਵਨਿਊ, ਸਤਿੰਦਰ ਕੁਮਾਰ, ਰਾਜਿੰਦਰ ਕੁਰਾਲੀ, ਸਤਿੰਦਰ ਲੁਧਿਆਣਾ, ਨਰਿੰਦਰ ਮਕੌੜੀ, ਜਰਨੈਲ ਨੂਹੋ, ਨਵੀਨ ਦਰਦੀ, ਸੋਮ ਨਾਥ ਸ਼ਰਮਾ, ਜਸਪਾਲ ਭਰਤਗੜ੍ਹ, ਲਾਲੀ ਗੰਧੋਂ, ਜਗਜੀਤ ਰੌਣੀ, ਬਾਰਾ ਸਿੰਘ, ਧਿਆਨ ਸਿੰਘ, ਜਗਮੋਹਣ ਸਿੰਘ, ਹਰੀ ਓਮ ਭੱਕੂਮਾਜਰਾ, ਸੁਰਜੀਤ ਨਾਨਕਪੁਰਾ, ਸੁਦਾਗਰ ਸਿੰਘ ਭਾਸ਼ਾ ਵਿਭਾਗ, ਸੁਭਾਸ ਚੰਦਰ, ਸਕਿਊਟੀ ਗਵਰਨਰ ਹਾਊਸ, ਰਾਜੇਸ਼ ਚੌਧਰੀ,ਪੀ.ਏ ਚੀਫ ਕੰਜਰਵੇਟਰ ਚੰਡੀਗੜ, ਪ੍ਰਦੀਪ ਕੁਮਾਰ ਪੀ.ਏ ਟੂ ਡੀ.ਪੀ.ਆਈ, ਕਾਕਾ ਸਿੰਘ ਰਿਟਾਇਰਡ ਪੀ.ਏ ਟੂ ਏ.ਡੀ.ਸੀ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਹੋਏ।