ਵਧੇਰੇ ਜਾਣਕਾਰੀ ਦਿੰਦੇ ਹੋਏ ਸਕੱਤਰ, ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਕਮਲੇਸ ਕੁਮਾਰ ਕੋਸ਼ਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਬੈਚ ਵਿੱਚ 25 ਨੌਜਵਾਨਾਂ ਨੇ ਭਾਗ ਲਿਆ । ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਸੀ.ਪੀ.ਆਰ, ਬਣਾਉਟੀ ਸਾਹ, ਜੇ ਕੋਈ ਵਿਅਕਤੀ ਜ਼ਹਿਰ ਖਾ ਲਵੇ, ਕਿਸੇ ਵਿਅਕਤੀ ਨੂੰ ਕੋਈ ਜਾਨਵਰ ਜਾਂ ਸੱਪ ਆਦਿ ਕੱਟ ਲਵੇ ,ਅਚਾਨਕ ਅੱਗ ਲਗ ਜਾਵੇ, ਗਲਾ ਚੋਕ ਹੋਣਾ, ਕੁਦਰਤੀ ਆਫਤਾਂ ਸਮੇਂ ਫਸਟ ਏਡ ਅਤੇ ਫਸਟ ਏਡ ਬੋਕਸ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸ਼ਾਖਾ, ਸਾਹਿਬਜਾਂਦਾ ਅਜੀਤ ਸਿੰਘ ਨਗਰ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਕਮਰਾ ਨੰ: 525 ਚੋਥੀ ਮੰਜਿਲ , ਮੋਹਾਲੀ ਵਿਖੇ ਟ੍ਰਰੇਨਿੰਗ ਕਰਵਾਈ ਜਾਦੀ ਹੈ। ਵਧੇਰੇ ਜਾਣਕਾਰੀ ਲਈ ਰੈਡ ਕਰਾਸ ਦੇ ਦਫਤਰੀ ਫੋਨ ਨੰ: 0172-2219526 ਅਤੇ 9888786037 ਤੇ ਸੰਪਰਕ ਕੀਤਾ ਜਾ ਸਕਦਾ ਹੈ ।

English






