ਗੁਰਦਾਸਪੁਰ, 5 ਜਨਵਰੀ ( ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਕ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਲੀਗਲ ਲਿਟਰੇਸੀ ਐਟ ਦਾ ਡੋਰ ਸਟੈੱਪ ਤਹਿਤ ਚਾਨਣ ਮੁਨਾਰਾ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਮੈਡਮ ਨਵਦੀਪ ਕੌਰ ਗਿੱਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੇ ਹੁਕਮਾਂ ਅਨੁਸਾਰ ਐਡਵੋਕੇਟ ਸ੍ਰੀ ਪ੍ਰਭਦੀਪ ਸਿੰਘ ਸੰਧੂ ਅਤੇ ਸ੍ਰੀ ਰਣਜੋਧ ਸਿੰਘ ਬੱਲ, ਦੁਆਰਾ ਪਿੰਡ ਈਸਾਪੂਰ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਪਿੰਡ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ, ਜਨ ਉਪਯੋਗੀ ਸੇਵਾਵਾਂ, ਨਾਲਸਾ ਸਕੀਮ 2021, ਪਬਲਿਕ ਯੂਟਿਲਟੀ ਸਰਵਸਿਜ਼, ਆਰਮ ਐਕਟ-1959 ਅਤੇ ਪਂਜਾਬ ਐਕਸਾਈਜ਼ ਐਕਟ-1914 ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਪੈਨਲ ਐਡਵੋਕੇਟ ਅਤੇ ਪੀ. ਐਲ.ਵੀ ਦੁਆਰਾ ਲੋਕਾਂ ਦੀਆਂ ਮੁਸ਼ਕਿਲਾਂ ਜਿਵੇਂ ਕਿ ਵੋਟਰ ਕਾਰਡ, ਸ਼ਗਨ ਸਕੀਮ, ਪੈਨ ਕਾਰਡ, ਗੈਸ ਕੁਨੈਕਸ਼ਨ, ਕੱਚੇ ਘਰ, ਲੈਟਰੀਨ ਬਾਥਰੂਮ ਆਦਿ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਪਿੰਡ ਦੇ ਬੀ.ਐੱਲ.ਓ, ਵੀ.ਐੱਲ.ਈ ਅਤੇ ਸਬੰਧਤ ਸੈਕਟਰੀ ਗੁਰਦਾਸਪੁਰ ਨੂੰ ਮੌਕੇ `ਤੇ ਬੁਲਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ ਅਤੇ ਉਹਨਾਂ ਦੀਆਂ ਦਰਖਾਸਤਾਂ ਸਬੰਧਤ ਮਹਿਕਮਿਆਂ ਨੂੰ ਭੇਜ ਕੇ ਉਨ੍ਹਾਂ ਉੱਪਰ ਜਲਦ ਕਾਰਵਾਈ ਕਰਨ ਲਈ ਕਿਹਾ ਗਿਆ।

English






