ਪਿੰਡ ਸੱਦੋਵਾਲ ਵਿਖੇ ਬਣੇਗਾ ਮਿੰਨੀ ਜੰਗਲ

—ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕੀਤੀ ਸ਼ੁਰੂਆਤ
—-ਰਾਊਂਡਗਲਾਸ ਫ਼ਾਊਂਡੇਸ਼ਨ ਦੇ ਉਦਮ ਦੀ ਕੀਤੀ ਸ਼ਲਾਘਾ

ਮਹਿਲ ਕਲਾਂ/ਬਰਨਾਲਾ,  10 ਜੁਲਾਈ :-  


ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਵਿੱਢੀ ਹਰਿਆਵਲ ਮੁਹਿੰਮ ਤਹਿਤ ਅੱਜ ਪਿੰਡ ਸੱਦੋਵਾਲ ਵਿਖੇ ਰਾਊਂਡਗਲਾਸ ਫਾਊਂਂਡੇਸ਼ਨ ਦੇ ਸਹਿਯੋਗ ਨਾਲ ਕਰੀਬ 2 ਏਕੜ ’ਚ ਮਿੰਨੀ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ ਗਈ।
ਇਸ ਵਣ ਮਹਾਉਤਸਵ ਸਮਾਰੋਹ ਦੌਰਾਨ ਪੌਦੇ ਲਾਉਣ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਰਨਾਲਾ ਪਰਮਵੀਰ ਸਿੰਘ, ਆਈਏਐੱਸ ਨੇ ਕੀਤੀ। ਇਸ ਮੌਕੇ ਭਾਰਤ ਸਰਕਾਰ ਦੇ ਵਧੀਕ ਸਕੱਤਰ (ਪੇਂਡੂ ਵਿਕਾਸ ਮੰਤਰਾਲਾ) ਚਰਨਜੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਸ. ਪਰਮਵੀਰ ਸਿੰਘ ਨੇ ਕਿਹਾ ਕਿ ਰੁੱਖ ਨਾ ਸਿਰਫ ਸਾਨੂੰ ਆਕਸੀਜਨ ਅਤੇ ਭੋਜਨ ਦਿੰਦੇ ਹਨ, ਬਲਕਿ ਇਹ ਵਾਤਾਵਰਣ ਸੰਤੁਲਨ ਲਈ ਵੀ ਜ਼ਰੂਰੀ ਹਨ ਅਤੇ ਸਾਡੇ ਸਮਾਜਿਕ ਅਤੇ ਭਾਈਚਾਰਕ ਤਾਣੇ-ਬਾਣੇ ਦਾ ਹਿੱਸਾ ਹਨ। ਇਸ ਮਿੰਨੀ ਜੰਗਲ ਨੂੰ ਲਾਉਣ ਲਈ ਬਰਨਾਲਾ ਪ੍ਰਸ਼ਾਸਨ ਵੱਲੋਂ ਰਾਊਂਡਗਲਾਸ ਫ਼ਾਊਂਡੇਸ਼ਨ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸੱਦੋਵਾਲ ਤੋਂ ਇਲਾਵਾ ਹੰਡਿਆਇਆ ਅਤੇ ਤਾਜੋਕੇ ਨੇੜੇ ਮਿੰਨੀ ਜੰਗਲ ਬਣਾਉਣ ਦੀ ਯੋਜਨਾ ਹੈ।
ਸ. ਪਰਮਵੀਰ ਸਿੰਘ ਨੇ ਦੱਸਿਆ ਕਿ ਰਾਊਂਡਗਲਾਸ ਫ਼ਾਊਂਡੇਸਨ 1 ਤੋਂ 17 ਜੁਲਾਈ ਦੌਰਾਨ ਪੰਜਾਬ ਦੇ 75 ਪਿੰਡਾਂ ਵਿੱਚ 75 ਮਿੰਨੀ ਜੰਗਲ ਵਿੱਚ 100000 ਪੌਦੇ ਲਗਾ ਰਹੀ ਹੈ।  ਫਾਊਂਡੇਸ਼ਨ ਤੋਂ ਸ੍ਰੀ ਵਿਸ਼ਾਲ ਚਾਵਲਾ ਨੇ ਕਿਹਾ ਕਿ ਰਾਊਂਡਗਲਾਸ ਫ਼ਾਊਂਡੇਸ਼ਨ ਵੱਲੋਂ ਪੰਚਾਇਤਾਂ, ਯੂਥ ਕਲੱਬਾਂ ਤੇ ਈਕੋ-ਕਲੱਬਾਂ ਨਾਲ਼ ਮਿਲ ਕੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਲਗਭਗ 70 ਕਿਸਾਨਾਂ ਨੇ ਰਾਊਂਡਗਲਾਸ ਫ਼ਾਊਂਡੇਸਨ ਦੀ ਮਦਦ ਨਾਲ ਆਪਣੇ ਖੇਤਾਂ ’ਤੇ ਮਿੰਨੀ-ਜੰਗਲ ਬਣਾਏ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਵੀ ਮੌਜੂਦ ਸਨ