ਬਿੱਲੀ ਥੈਲਿਓਂ ਬਾਹਰ ਆਉਣ ਨਾਲ ਨਕਲੀ ਚੇਹਰਾ ਹੋਇਆ ਬੇਨਕਾਬ : ਅਕਾਲੀ ਦਲ

SUKHBIR BADAL
Shiromani Akali Dal (SAD) president Sukhbir Singh Badal today expressed shock at the massive contamination of river waters of the State due to unchecked
ਆਪ ਨੇ ਮੰਨਿਆ ਕਿ 2.23 ਕਰੋੜ ਪੰਜਾਬੀਆਂ ਨੇ ਉਸਨੁੰ ਮੁੰਹ ਨਹੀਂ ਲਾਇਆ : ਅਕਾਲੀ ਦਲ
ਕਿਹਾ ਕਿ ਮੌਕੇ ਦੀ ਭਾਲ ਕਰ ਰਹੇ ਕੇਜਰੀਵਾਲ ਨੁੰ ਆਪ ਵਰਕਰਾਂ ਨੇ ਵੀ ਜਵਾਬ ਦੇ ਦਿੱਤਾ
ਪੰਜਾਬ ਦੀ ਧਰਤੀ ’ਤੇ ਹਿੰਦੀ ਵਿਚ ਸਾਰਾ ਪ੍ਰੋਗਰਾਮ ਆਪ ਦੇ ਪੰਜਾਬ ਆਗੂਆਂ ਨੇ ਵੀ ਮੁਕ ਦਰਸ਼ਕ ਬਣ ਕੇ ਵੇਖਿਆ

ਚੰਡੀਗੜ੍ਹ, 18 ਜਨਵਰੀ 2022

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਵੱਲੋਂ ਪੰਜਾਬ ਵਿਚ ਭਗਵੰਤ ਮਾਨ ਨੁੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਲਈ ਟੈਲੀਫੋਨ ਰਾਹੀਂ ਕੀਤੀ ਡਰਾਮੇਬਾਜ਼ੀ ਨੂੰ ਫਰਾਡ ਤੇ ਢਕਵੰਜ ਕਰਾਰ ਦਿੰਦਿਆਂ ਰੱਦ ਕਰ ਦਿੱਤਾ।

ਹੋਰ ਪੜ੍ਹੋ :-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟਜ਼ ਹੋਏ ‘ਆਪ’ ਵਿੱਚ ਸ਼ਾਮਲ

ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸਰਦਾਰ ਹਰਚਰਨ ਸਿੰਘ ਬਰਾੜ ਨੇ ਇਕ ਟਵੀਟ ਵਿਚ ਕਿਹਾ ਕਿ ਆਪ ਨੇ ਟੈਲੀਫੋਨ ਰਾਹੀਂ ਆਪਣਾ ਪਹਿਲਾ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਚੁਣਿਆ ਹੈ, ਹੁਣ ਪੰਜਾਬ ਆਪਣਾ ਅਸਲ ਮੁੱਖ ਮੰਤਰੀ ਚੁਣੇਗਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਚਲਾਕ ਲੋਮੜੀ ਵਾਂਗ ਹਮੇਸ਼ਾ ਦਿੱਲੀ ਤੋਂ ਪੰਜਾਬੀਆਂ ਨੁੰ ਰਿਮੋਰਟ ਕੰਟਰੋਲ ਰਾਹੀਂ ਚਲਾਉਣ ਦਾ ਯਤਨ ਕੀਤਾ ਹੈ। ਭਾਵੇਂ ਉਸਦਾ ਇਹ ਆਈਡੀਆ ਬਹੁਤ ਉਤੱਮ ਹੋਵੇ ਪਰ ਅਸਲਤ ਵਿਚ ਇਹ ਆਪ ਦੀ ਅੰਦਰੂਨੀ ਸਰਕਸ ਚਲਾਉਣ ਵਾਸਤੇ ਢੁਕਵਾਂ ਹੈ।

ਸਰਦਾਰ ਬੈਂਸ ਨੇ ਕਿਹਾ ਕਿ ਅਖੀਰ ਵਿਚ ਆਪ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਹਰ ਕੋਈ ਆਪ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਸ਼ਰਾਬ ਲਈ ਕਮਜ਼ੋਰੀ ਚੰਗੀ ਤਰ੍ਹਾਂ ਜਾਣਦਾ ਹੈ। ਉਹਨਾਂ ਕਿਹਾ ਕਿ ਆਪ ਕੋਲ ਵਰੁਚਅਲ ਤਰੀਕਾ ਅਪਣਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ ਕਿਉਂਕਿ ਅੰਦਰੂਨੀ ਮਾਮਲਿਆਂ ਵਿਚ ਵੀ ਬਹੁਤੇ ਆਗੂ ਉਸਦੀ ਸ਼ਰਾਬ ਦੀ ਬਦਬੂ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਸੰਜੀਦਗੀ ਨਾਲ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਸਮਾਂ ਹੈ ਜਦੋਂ ਤੁਹਾਨੂੰ ਸੰਜੀਦਾ ਤੇ ਗੰਭੀਰ ਤੇ ਜ਼ਿੰਮੇਵਾਰ ਲੀਡਰਸ਼ਿਪ ਦੀ ਲੋੜ ਹੈ ਨਾ ਕਿ ਹਾਸਰਸ ਕਲਾਕਾਰਾਂ ਦੀ।

ਸਰਦਾਰ ਬੈਂਸ ਨੇ ਕਿਹਾ ਕਿਅ ਾਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪ ਮੰਨਿਆ ਹੈ ਕਿ ਪੰਜਾਬ ਦੇ 2.41 ਕਰੋੜ ਫੋਨ ਵਰਤਣ ਵਾਲਿਆਂ ਵਿਚੋਂ 2.23 ਕਰੋੜ ਲੋਕਾਂ ਨੇ ਆਪ ਦੀ ਡਰਾਮੇਬਾਜ਼ੀ ਪ੍ਰਵਾਨ ਨਹੀਂ ਕੀਤੀ ਤੇ ਫੋਨ ਨਹੀਂ ਕੀਤੇ ਤੇ ਸਿਰਫ 21 ਲੱਖ ਲੋਕਾਂ ਨੇ ਇਸ ਸਵਾਂਗ ਲਈ ਹੁੰਗਾਰਾ ਭਰਿਆ ਅਤੇ ਉਹ ਵੀ ਜੇਕਰ ਅਸੀਂ ਸ੍ਰੀ ਕੇਜਰੀਵਾਲ ਦੇ ਦਾਅਵੇ ਨੁੰ ਸੱਚ ਮੰਨੀਏ ਤਾਂ। ਉਹਨਾਂ ਕਿਹਾ ਕਿ ਇਸ ਤੋਂ ਵੀ ਸ਼ਰਮ ਵਾਲੀ ਗੱਲ ਇਹ ਹੈ ਕਿ ਇਹ ਖੁਲ੍ਹਾਸਾ ਹੋ ਗਿਆ ਹੈ ਕਿ ਆਪ ਦੇ ਆਗੂਆਂ ਨੇ ਵੀ ਭਗਵੰਤ ਮਾਨ ਤੇ ਕੇਜਰੀਵਾਲ ਨੁੰ ਰੱਦ ਕਰ ਦਿੱਤਾ ਹੈ ਤੇ ਪਾਰਟੀ ਵਿਚ ਕਿਸੇ ਹੋਰ ਦੀ ਚੋਣ ਕੀਤੀ ਹੈ।

ਸਰਦਾਰ ਬੈਂਸ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਆਪ ਆਗੂਆਂ ਦੀ ਮਹੱਤਤਾ ਕੀ ਰਹਿ ਜਾਂਦੀ ਹੈ ਜਦੋਂ ਉਹ ਆਪਣੇ ਸਭ ਤੋਂ ਅਹਿਮ ਤੇ ਵੱਡੇ ਸਮਾਗਮ ਨੁੰ ਹਿੰਦੀ ਵਿਚ ਸੰਬੋਧਨ ਕਰਦੇ ਹੋਏ ਵੇਖਦੇ ਰਹਿ ਗਏ ਤੇ ਉਹਨਾਂ ਆਪਣੀ ਮਾਂ ਬੋਲੀ ਪੰਜਾਬੀ ਆਪਣੀ ਧਰਤੀ ’ਤੇ ਹੀ ਅਣਡਿੱਠ ਕਰ ਦਿੱਤੀ ਗਈ।