ਐਸ.ਏ.ਐਸ. ਨਗਰ ਵਿੱਚ ਬਰਡ ਫਲੂ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ; ਪੁਸ਼ਟੀ ਲਈ ਨਮੂਨੇ ਭੋਪਾਲ ਭੇਜੇ

ਪ੍ਰਸ਼ਾਸਨ ਪੱਬਾਂ ਭਾਰ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ

ਰੋਜ਼ਾਨਾ ਆਧਾਰ ’ਤੇ ਲਏ ਜਾ ਰਹੇ ਹਨ ਨਮੂਨੇ

ਐਸ.ਏ.ਐਸ ਨਗਰ/ਚੰਡੀਗੜ੍ਹ, 15 ਜਨਵਰੀ:

ਐਸ.ਏ.ਐਸ.ਨਗਰ ਤੋਂ ਰਿਪੋਰਟ ਕੀਤੇ ਗਏ ਬਰਡ ਫਲੂ ਦੇ ਸ਼ੱਕੀ ਮਾਮਲੇ ਦੀਆਂ ਰਿਪੋਰਟਾਂ ਤੋਂ ਨਾ ਘਬਰਾਉਣ ਦੀ ਸਲਾਹ ਦਿੰਦਿਆਂ ਡਿਪਟੀ ਕਮਿਸਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪ੍ਰਸਾਸਨ ਪੱਬਾਂ ਭਾਰ ਹੈ ਅਤੇ ਏਵੀਅਨ ਇਨਫਲੂਐਂਜ਼ਾ ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਲਈ ਰੋਜ਼ਾਨਾ ਆਧਾਰ ’ਤੇ ਨਮੂਨੇ ਲਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇੱਕ ਸ਼ੱਕੀ ਮਾਮਲਾ ਐਨ.ਆਰ.ਡੀ.ਡੀ.ਐਲ., ਜਲੰਧਰ ਨੂੰ ਭੇਜਿਆ ਗਿਆ ਹੈ ਜਿੱਥੋਂ ਇਸ ਨੂੰ ਅਗਲੇਰੀ ਜਾਂਚ ਲਈ ਭੋਪਾਲ ਭੇਜਿਆ ਜਾ ਰਿਹਾ ਹੈ। ਅੰਤਿਮ ਰਿਪੋਰਟ ਅਜੇ ਆਉਣੀ ਹੈ।